ਸਰਹਿੰਦ-ਪਟਿਆਲਾ ਰੋਡ 'ਤੇ ਹੋਈ ਟਰੱਕ ਦੀ ਟੈਂਕਰ ਨਾਲ ਟੱਕਰ - Road accident
ਸਰਹਿੰਦ-ਪਟਿਆਲਾ ਰੋਡ ਤੇ ਸੰਗਤ ਨਾਲ ਭਰੇ ਟਰੱਕ ਦੀ ਟੈਂਕਰ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ ਟਰੱਕ ਡਰਾਈਵਰ ਗੱਡੀ ਦੇ ਕੈਬਿਨ ਵਿੱਚ ਫਸ ਗਿਆ ਸੀ ਜਿਸ ਨੂੰ ਕਰੇਨ ਦੀ ਮਦਦ ਨਾਲ ਤੋੜ ਕੇ ਕੱਢਿਆ ਗਿਆ। ਟਰੱਕ ਵਿੱਚ ਸਵਾਰ ਸ਼ਰਧਾਲੂਆਂ ਦੇ ਵੀ ਸੱਟਾਂ ਲੱਗੀਆਂ ਹਨ। ਸ਼ਰਧਾਲੂ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਟਰੱਕ 'ਚ ਸਵਾਰ ਹੋ ਕੇ ਪਟਿਆਲਾ ਵੱਲ ਜਾ ਰਹੇ ਸਨ।