'ਜਾ ਕੋ ਰਾਖੇ ਸਾਂਈਆਂ, ਮਾਰ ਸਕੇ ਨਾ ਕੋਇ' - truck hit the car
ਜਲੰਧਰ: ਕਹਿੰਦੇ ਹਨ 'ਜਾਕੋ ਰਾਖੇ ਸਾਂਈਆਂ, ਮਾਰ ਸਕੇ ਨਾ ਕੋਇ'। ਇਹ ਕਹਾਵਤ ਸਥਾਨਕ ਹੋਏ ਇੱਕ ਹਾਦਸੇ 'ਚ ਸੱਚ ਹੁੰਦੀ ਹੈ। ਜਿੱਥੇ ਇੱਕ ਕਾਰ ਨੂੰ ਟਰੱਕ ਨੇ ਪਿੱਛੋ ਟੱਕਰ ਮਾਰੀ। ਹਾਦਸਾ ਇਨ੍ਹਾਂ ਭਿਆਨਕ ਸੀ ਕਿ ਕਾਰ ਦੇ ਚਿੱਥੜੇ ਹੋ ਗਏ, ਪਰ ਕਾਰ 'ਚ ਸਵਾਰ ਕੋਈ ਵੀ ਜ਼ਖਮੀ ਨਹੀਂ ਹੋਇਆ। ਕਾਰ 'ਚ ਕਰੀਬ 5 ਲੋਕ ਸਵਾਰ ਸੀ। ਜਿਨ੍ਹਾਂ ਵਿਚੋਂ 2 ਨੂੰ ਸਿਰਫ਼ ਮਾਮੁਲੀ ਖਰੋਚ ਆਈ ਹੈ। ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਏਐਸਆਈ ਨੇ ਕਿਹਾ ਕਿ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ ਅਤੇ ਪੀੜਤ ਦੇ ਬਿਆਨਾਂ 'ਤੇ ਕਾਰਵਾਈ ਕੀਤੀ ਜਾਵੇਗੀ।