ਧੁੰਦ ਕਾਰਨ ਜਲੰਧਰ ਪਠਾਨਕੋਟ ਹਾਈਵੇਅ 'ਤੇ ਟਕਰਾਈਆਂ ਕਈ ਗੱਡੀਆਂ, ਇੱਕ ਮੌਤ - ਜਲੰਧਰ ਪਠਾਨਕੋਟ ਹਾਈਵੇ ਉੱਤੇ 25 ਤੋਂ 30 ਗੱਡੀਆ ਦੀ ਟੱਕਰ
ਜਲੰਧਰ ਦੇ ਪਿੰਡ ਕਾਹਨਪੁਰ ਨਜ਼ਦੀਕ ਤੜਕਸਾਰ ਧੁੰਦ ਕਾਰਨ 25 ਤੋਂ 30 ਵਾਹਨ ਆਪਸ ´ਚ ਟਕਰਾਉਣ ਨਾਲ 1 ਟਿੱਪਰ ਚਾਲਕ ਦੀ ਮੌਤ ਹੋ ਗਈ। ਜਦ ਕਿ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਧੂੰਦ ਕਾਰਨ ਇੱਕ ਟਿੱਪਰ ਅੱਗੇ ਜਾ ਰਹੇ ਵਾਹਨ ਨਾਲ ਟਕਰਾਇਆ ਤੇ ਸੜਕ 'ਤੇ ਪਲਟ ਗਿਆ, ਇਸੇਂ ਦੇ ਚਲਦਿਆਂ ਇੱਕ ਤੋਂ ਬਾਅਦ ਇੱਕ ਗੱਡੀ ਉਸ ਦੇ ਪਿੱਛੇ ਆ ਕੇ ਟਕਰਾਉਂਦੇ ਗਏ। ਪੁਲਿਸ ਵੱਲੋਂ ਮੌਕੇ ਤੇ ਪੁੱਜ ਕੇ ਕਾਰਵਾਈ ਆਰੰਭ ਕਰ ਦਿੱਤੀ ਗਈ।