ਧੁੰਦ ਕਾਰਨ ਆਪਸ ’ਚ ਟਕਰਾਏ ਕਈ ਵਾਹਨ - ਧੁੰਦ ਕਾਰਨ ਹਾਦਸਾ ਵਾਪਰਿਆ
ਜਲੰਧਰ: ਸੂਬੇ ਵਿੱਚ ਧੁੰਦ ਪੈਣ ਕਾਰਨ ਸੜਕ ਹਾਦਸੇ ਵਧਣੇ ਸ਼ੁਰੂ ਹੋ ਚੁੱਕੇ ਹਨ। ਫਗਵਾੜਾ ਵਿੱਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਕਈ ਗੱਡੀਆਂ ਆਪਸ ਵਿੱਚ ਟਕਰਾਈਆਂਂ ਹਨ। ਇਸ ਹਾਦਸੇ ਦੇ ਵਿੱਚ ਵਾਹਨਾਂ ਦੇ ਚਿੱਥੜੇ ਉੱਡ ਗਏ। ਇਸ ਹਾਦਸੇ ਵਿੱਚ ਇੱਕ ਗੰਨੇ ਦਾ ਟਕੈਟਰ ਵੀ ਸ਼ਾਮਿਲ ਹੈ ਜੋ ਕਿ ਕਾਫੀ ਬੁਰੀ ਤਰ੍ਹਾਂ ਨੁਕਸਾਨਿਆ ਵਿਖਾਈ ਦੇ ਰਿਹਾ ਹੈ। ਗਨੀਮਤ ਰਹੀ ਹੈ ਕਿ ਇਸ ਹਾਦਸੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਹੈ। ਪੁਲਿਸ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੁਲਿਸ ਵੱਲੋਂ ਮੁਸ਼ੱਕਤ ਬਾਅਦ ਸੜਕ ’ਤੇ ਆਵਾਜਾਈ ਨੂੰ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਧੁੰਦ ਕਾਰਨ ਹਾਦਸਾ ਵਾਪਰਿਆ ਹੈ।