ਫਾਜ਼ਿਲਕਾ ਦੇ ਸਿਵਲ ਹਸਪਤਾਲ ’ਚ ਕੋਰੋਨਾ ਰਿਪੋਰਟਾਂ ਨੂੰ ਲੈ ਕੇ ਹੋਇਆ ਹੰਗਾਮਾ - ਹੋਇਆ ਹੰਗਾਮਾ
ਫਾਜ਼ਿਲਕਾ: ਜ਼ਿਲ੍ਹੇ ਦੇ ਸਿਵਲ ਹਸਪਤਾਲ ’ਚ ਕੋਰੋਨਾ ਦੀਆਂ ਰਿਪੋਰਟਾਂ ਲੈਣ ਆਏ ਨੌਜਵਾਨਾਂ ਨੇ ਹੰਗਾਮਾ ਕਰ ਦਿੱਤਾ। ਜਿਸ ਮਗਰੋਂ ਮੌਕੇ ’ਤੇ ਪਹੁੰਚ ਐੱਸਡੀਐੱਮ ਨੇ ਮਾਮਲਾ ਸ਼ਾਂਤ ਕਰਵਾਇਆ। ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬੀਤੇ ਦਿਨੀਂ ਕੋਰੋਨਾ ਟੈਸਟ ਕਰਵਾਇਆ ਗਿਆ ਸੀ ਕਿਉਂਕਿ ਉਹਨਾਂ ਨੇ ਫੌਜ ਦੀ ਭਰਤੀ ਦੇਖਣੀ ਹੈ ਜਿਥੇ ਕੋਰੋਨਾ ਦੀ ਰਿਪੋਰਟ ਮੰਗਵਾਈ ਗਈ ਹੈ। ਉਨ੍ਹਾਂ ਕਿਹਾ ਜਿਸ ਲਈ ਅਸੀਂ ਹਾਰਡ ਕਾਪੀ ਲੈਣ ਹਸਪਤਾਲ ਆਏ ਪਰ ਸਾਨੂੰ ਕਾਪੀ ਦਿੱਤੀ ਨਹੀਂ ਜਾ ਰਹੀ। ਉਹਨਾਂ ਨੇ ਕਿਹਾ ਕਿ ਨਾ ਹੀ ਸਾਨੂੰ ਕੋਈ ਫੋਨ ’ਤੇ ਮੈਸਿਜ ਆਇਆ ਹੈ ਜਿਸ ਕਾਰਨ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕੀ ਸਾਨੂੰ ਰਿਪੋਰਟ ਦਿੱਤੀ ਜਾਵੇ ਕਿਉਂਕਿ ਸਾਡੇ ਭਵਿੱਖ ਦਾ ਸਵਾਲ ਹੈ।