ਜਲੰਧਰ: ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਵੀ ਨਹੀਂ ਆ ਰਹੀਆਂ ਪੂਰੀਆਂ ਸਵਾਰੀਆਂ - Jalandhar Unlock news
ਜਲੰਧਰ: ਅਨਲੌਕ-2 ਸ਼ੁਰੂ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਸਭ ਅਦਾਰਿਆਂ ਨੂੰ ਖੋਲ੍ਹ ਦਿੱਤਾ ਹੈ, ਇੱਥੇ ਤੱਕ ਕਿ ਬੱਸਾਂ ਵਿੱਚ ਪੂਰੇ ਤਰੀਕੇ ਨਾਲ ਸਵਾਰੀਆਂ ਲਿਜਾਉਣ ਦੀ ਇਜਾਜ਼ਤ ਵੀ ਦੇ ਦਿੱਤੀ ਗਈ ਹੈ ਪਰ ਇਸ ਦੇ ਚੱਲਦੇ ਹਾਲੇ ਵੀ ਜਲੰਧਰ ਦੇ ਬੱਸ ਸਟੈਂਡ 'ਤੇ ਪਹਿਲਾਂ ਵਾਂਗ ਸਵਾਰੀਆਂ ਨਹੀਂ ਦਿਖ ਰਹੀਆਂ ਹਨ ਕਿਉਂਕਿ ਕਿਤੇ ਨਾ ਕਿਤੇ ਲੋਕਾਂ ਵਿੱਚ ਵੀ ਇਸ ਬਿਮਾਰੀ ਦਾ ਡਰ ਹੈ। ਬੱਸ ਸਟੈਂਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕ ਪਹਿਲਾ ਵਾਂਗ ਨਹੀਂ ਆ ਰਹੇ।