ਕਿਸਾਨਾਂ ਦੇ ਹੱਕ ਵਿੱਚ ਹੁਣ ਰਿਟਾਇਰਡ ਫੌਜੀਆਂ ਨੇ ਕੀਤੀ ਆਪਣੀ ਆਵਾਜ਼ ਬੁਲੰਦ - ਰਿਟਾਇਰਡ ਜਵਾਨਾਂ ਨੇ ਕਿਸਾਨਾਂ ਦੇ ਹੱਕ
ਜਲੰਧਰ: ਸਥਾਨਕ ਦੀਪ ਨਗਰ ਇਲਾਕੇ ਤੋਂ ਰਿਟਾਇਰਡ ਜਵਾਨਾਂ ਨੇ ਕਿਸਾਨਾਂ ਦੇ ਹੱਕ 'ਚ ਆਪਣੀ ਆਵਾਜ਼ ਬੁਲੰਦ ਕੀਤੀ ਤੇ ਉਨ੍ਹਾਂ ਨਾਲ ਇਸ ਸੰਘਰਸ਼ 'ਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਣ ਲਈ ਉਹ ਦਿੱਲੀ ਨੂੰ ਰਵਾਨਾ ਹੋ ਰਹੇ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਰਿਟਾਇਰਡ ਕਰਨਲ ਨੇ ਕਿਹਾ ਕਿ ਕਿਸਾਨ ਸਾਨੂੰ ਜੋ ਸੇਵਾ ਦੇਣਗੇ, ਅਸੀਂ ਉਹ ਸੇਵਾ ਨਿਭਾਵਾਂਗੇ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੇ ਇਤਿਹਾਸ ਰੱਚ ਦਿੱਤਾ ਹੈ ਤੇ ਹੁਣ ਸਾਰੇ ਵਰਗ ਇਨ੍ਹਾਂ ਹੱਕਾਂ ਦੀ ਲੜਾਈ 'ਚ ਉਨ੍ਹਾਂ ਦੇ ਨਾਲ ਹਨ।