ਹੁਸ਼ਿਆਰਪੁਰ ਵਿਖੇ 1971 ਦੇ ਸ਼ਹੀਦਾਂ ਨੂੰ ਦਿੱਤੀ ਗਈ ਸ਼ਰਧਾਂਜਲੀ - ਹੁਸ਼ਿਆਰਪੁਰ ਵਿਖੇ 1971 ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਪੂਰੇ ਭਾਰਤ ਵਿੱਚ ਜਿੱਥੇ 16 ਦਸੰਬਰ ਦਾ ਦਿਨ ਵਿਜੈ ਦਿਵਸ ਤੌਰ 'ਤੇ ਮਨਾਇਆ ਗਿਆ, ਉੱਥੇ ਹੀ ਹੁਸ਼ਿਆਰਪੁਰ ਵਿੱਚ ਵੀ ਵੱਖ-ਵੱਖ ਸੇਵਾ-ਮੁਕਤ ਫ਼ੌਜ ਸੰਸਥਾਵਾਂ ਵੱਲੋਂ 1971 ਵਿੱਚ ਸ਼ਹੀਦ ਹੋਏ ਦੇਸ਼ ਦੇ ਜਵਾਨਾਂ ਨੂੰ ਵਾਰ ਮੈਮੋਰੀਅਲ ਵਿਖੇ ਸ਼ਰਧਾਂਜਲੀ ਦਿਤੀ ਗਈ। 1971 ਨੂੰ ਪਾਕਿਸਤਾਨ ਦੇ ਨਾਲ ਸ਼ੁਰੂ ਹੋਈ ਜੰਗ ਵਿੱਚ ਭਾਰਤੀ ਫ਼ੌਜ ਨੇ ਜਿੱਤ ਹਾਸਿਲ ਕੀਤੀ ਸੀ। 13 ਦਿਨ ਲਗਾਤਾਰ ਚੱਲੀ ਇਸ ਜੰਗ ਵਿੱਚ ਭਾਰਤ ਦੇ ਲਗਭਗ 4000 ਜਵਾਨ ਸ਼ਹੀਦ ਹੋਏ ਸਨ ਜਿੰਨ੍ਹਾਂ ਵਿੱਚੋ 101 ਜਵਾਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਨ। ਇੰਨ੍ਹਾਂ ਦੇਸ਼ ਦੇ ਵੀਰ ਜਵਾਨਾਂ ਨੂੰ ਅਲਗ-ਅਲਗ ਸੇਵਾ ਮੁਕਤ ਫ਼ੌਜ ਸੰਸਥਾਵਾਂ ਵਲੋਂ ਸ਼ਰਧਾਂਜਲੀ ਦਿੱਤੀ ਗਈ।
Last Updated : Dec 18, 2019, 11:48 AM IST