ਰੈਸਟੋਰੈਂਟ ਮਾਲਕਾਂ ਨੇ ਪੰਜਾਬ ਸਰਕਾਰ ਦੇ ਫ਼ੈਸਲੇ ਦਾ ਕੀਤਾ ਸਵਾਗਤ - ਰੈਸਟੋਰੈਂਟਾਂ 'ਤੇ ਪੰਜਾਬ ਸਰਕਰਾ ਦਾ ਫ਼ੈਸਲਾ
ਜਲੰਧਰ: ਕੋਰੋਨਾ ਮਹਾਂਮਾਰੀ ਕਾਰਨ ਲੱਗੇ ਲੌਕਡਾਊਨ ਕਾਰਨ ਦੇਸ਼ ਭਰ 'ਚ ਜਿੱਥੇ ਸਾਰੇ ਕੋਰਬਾਰ ਬੰਦ ਪਏ ਸਨ ਉੱਥੇ ਹੀ ਅਰਥ ਵਿਵਸਥਾ ਨੂੰ ਧਿਆਨ 'ਚ ਰੱਖਦਿਆਂ ਸੂਬਾ ਸਰਕਾਰ ਨੇ ਹੌਲੀ ਹੌਲੀ ਕਾਰੋਬਾਰਾਂ ਨੂੰ ਖੋਲ੍ਹਣ ਦੀ ਮੰਜ਼ੂਰੀ ਦੇ ਦਿੱਤੀ ਹੈ। ਸੂਬੇ 'ਚ ਹੁਣ ਜਿੱਥੇ ਧਾਰਮਿਕ ਸਥਾਨ ਅਤੇ ਮਾਲ ਆਦਿ ਖੁੱਲ੍ਹ ਗਏ ਹਨ ਉੱਥੇ ਹੀ ਰੈਸਟੋਰੈਂਟਾਂ ਨੂੰ ਵੀ ਹਦਾਇਤਾਂ ਦੀ ਪਾਲਣਾ ਕਰਦਿਆਂ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ ਅਤੇ 50 ਫੀਸਦੀ ਲੋਕਾਂ ਨਾਲ ਰੈਸਟੋਰੈਂਟਾਂ ਨੂੰ ਆਪਣੀ ਸਰਵਿਸ ਮੁੜ ਤੋਂ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਸਰਕਾਰ ਦੇ ਇਸ ਫ਼ੈਸਲੇ ਨਾਲ ਰੈਸਟੋਰੈਂਟ ਮਾਲਕ ਅਤੇ ਉੱਥੇ ਕੰਮ ਕਰਨ ਵਾਲੇ ਲੋਕ ਖ਼ੁਸ਼ ਹਨ ਅਤੇ ਉਨ੍ਹਾਂ ਨੇ ਸਰਕਾਰ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ।