ਰਿਹਾਇਸ਼ੀ ਇਲਾਕੇ 'ਚ ਟਾਵਰ ਲਾਏ ਜਾਣ 'ਤੇ ਇਲਾਕਾ ਵਾਸੀਆਂ ਦਾ ਵਿਰੋਧ - ਨਿਜੀ ਮੋਬਾਈਲ ਕੰਪਨੀ
ਤਰਨ ਤਾਰਨ: ਜ਼ਿਲ੍ਹੇ ਦੇ ਰਿਹਾਇਸ਼ੀ ਇਲਾਕੇ 'ਚ ਨਿਜੀ ਮੋਬਾਈਲ ਕੰਪਨੀ ਵੱਲੋਂ ਟਾਵਰ ਲਾਏ ਜਾਣ ਨੂੰ ਲੈ ਕੇ ਸਾਰੇ ਇਲਾਕਾ ਵਾਸੀ ਇਕੱਠੇ ਹੋਏ ਅਤੇ ਕੰਪਨੀ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਹ ਇੱਕ ਰਿਹਾਇਸ਼ੀ ਇਲਾਕਾ ਹੈ ਅਤੇ ਟਾਵਰ 'ਚੋਂ ਨਿਕਲਦੀਆਂ ਕਿਰਨਾਂ ਸਿਹਤ ਲਈ ਨੁਕਸਨਾਦੇਹ ਹੁੰਦੀਆਂ ਹਨ ਜਿਸ ਕਾਰਨ ਉਨ੍ਹਾਂ ਦੇ ਬੱਚੇ ਅਤੇ ਬਜ਼ੁਰਗ ਵਧੇਰੇ ਪ੍ਰਭਾਵਿਤ ਹੋਣਗੇ। ਇਲਾਕਾ ਵਾਸੀਆਂ ਨੇ ਇਕੱਠੇ ਹੋ ਇਸ ਸਬੰਧੀ ਡੀਸੀ ਅਤੇ ਕਈ ਹੋਰ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤਾ ਹੈ ਅਤੇ ਅਧਿਕਾਰੀਆਂ ਨੇ ਰਿਹਾਇਸ਼ੀ ਇਲਾਕੇ 'ਚ ਟਾਵਰ ਨਾ ਲਾਏ ਜਾਣ ਦਾ ਭਰੋਸਾ ਵੀ ਦਿੱਤਾ ਹੈ।