ਮੁੱਹਲੇ ਦੀ ਗੰਦਗੀ ਨੂੰ ਲੈ ਕੇ ਵਸਨੀਕਾਂ ਨੇ ਲਗਾਇਆ ਧਰਨਾ - ਘਰ ਦੇ ਬਾਹਰ ਹੀ ਕੂੜੇ ਦੇ ਢੇਰ
ਸੰਗਰੂਰ: ਮੁੱਹਲੇ 'ਚ ਗੰਦਗੀ ਨੂੰ ਲੈ ਕੇ ਵਸਨੀਕਾਂ ਨੇ ਧਰਨਾ ਲਗਾਇਆ ਹੈ। ਵਸਨੀਕਾਂ ਦੀ ਇਹ ਸ਼ਿਕਾਇਤ ਹੈ ਕਿ ਉਨ੍ਹਾਂ ਦੇ ਘਰ ਦੇ ਬਾਹਰ ਹੀ ਕੂੜੇ ਦੇ ਢੇਰ ਲੱਗੇ ਹੋਏ ਹਨ ਤੇ ਬਿਮਾਰੀ ਫੈਲਣ ਦਾ ਖ਼ਤਰਾ ਵੱਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਚਲਾਏ ਸਵੱਛ ਭਾਰਤ ਮੁਹਿੰਮ ਦਾ ਇਹ ਮਜ਼ਾਕ ਹੈ। ਦੂਜੇ ਹੱਥ ਈਓ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸ਼ਿਕਾਇਤਾਂ ਸੁਣ ਉਸ 'ਤੇ ਜਲਦ ਕਾਰਵਾਈ ਕਰਨ ਦਾ ਯਕੀਨ ਦਵਾਇਆ ਹੈ।