ਜ਼ੀਰਾ ਵਾਸੀ ਹਰ ਪੱਖੋਂ ਤੋਂ ਕਿਸਾਨਾਂ ਦੇ ਨਾਲ ਡਟੇ - ਸਾਥ ਦੇਣ ਦੀ ਕਹੀ ਗੱਲ
ਫਿਰੋਜ਼ਪੁਰ: 26 ਮਾਰਚ ਦੇ ਭਾਰਤ ਬੰਦ ਦੇ ਸੱਦੇ ਨੂੰ ਸ਼ਹਿਰ ਵਾਸੀਆਂ ਵੱਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਜਦ ਤਕ ਇਹ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ ਉਦੋਂ ਤਕ ਅਸੀਂ ਕਿਸਾਨਾਂ ਦੇ ਹਰ ਸੱਦੇ ਤੇ ਫੁੱਲ ਚੜਾਵਾਂਗੇ। ਇਸ ਮੌਕੇ ਬੱਸ ਯੂਨੀਅਨ, ਕਰਿਆਨਾ ਯੂਨੀਅਨ, ਮੋਬਾਇਲ ਯੂਨੀਅਨ, ਸਵਰਨਕਾਰ ਯੂਨੀਅਨ, ਪੈਸਟੀਸਾਈਡ ਯੂਨੀਅਨ ਤੇ ਇਮੀਗ੍ਰੇਸ਼ਨ ਦੇ ਕੰਮਕਾਰ ਕਰਨ ਵਾਲੇ ਵਿਅਕਤੀਆਂ ਵੱਲੋਂ ਸੰਯੁਕਤ ਮੋਰਚੇ ਦਾ ਸਾਥ ਦੇਣ ਦੀ ਗੱਲ ਕਹੀ ਗਈ ਹੈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਕਿਸਾਨਾਂ ਦੇ ਮਸਲੇ ਜਲਦ ਤੋਂ ਜਲਦ ਹੱਲ ਕਰਨ ਤੇ ਕਾਲੇ ਕਾਨੂੰਨ ਰੱਦ ਕਰ ਇਨ੍ਹਾਂ ਨੂੰ ਵਾਪਸ ਘਰਾਂ ਨੂੰ ਭੇਜਣ ਤਾਂ ਜੋ ਕਿਸਾਨ ਆਪਣੇ ਪਰਿਵਾਰਾਂ ਵਿੱਚ ਆ ਕੇ ਸੁਖ ਦਾ ਸਾਹ ਲੈਣ।