ਪਿੰਡ ਬੱਢਾ ਚੱਕ ਦੇ ਵਾਸੀ ਗੰਦਗੀ ਤੋਂ ਪ੍ਰੇਸ਼ਾਨ, ਪ੍ਰਸ਼ਾਸਨ ਬੇਖ਼ਬਰ - ਪਿੰਡ ਬੁੱਢਾ ਚੱਕ
ਪਠਾਨਕੋਟ: ਸ਼ਹਿਰ ਦੇ ਵਾਰਡ ਨੰਬਰ 49 ਅਧੀਨ ਆਉਂਦੇ ਪਿੰਡ ਬੁੱਢਾ ਚੱਕ ਦੇ ਲੋਕ ਗੰਦਗੀ ਅਤੇ ਪਾਣੀ ਦੀ ਨਕਾਸੀ ਨਾ ਹੋਣ ਕਾਰਨ ਪ੍ਰੇਸ਼ਾਨ ਹਨ। ਮੁਹੱਲਾ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਦੀ ਗਲੀ ਵਿੱਚ ਗੰਦਾ ਪਾਣੀ ਇੱਕਠਾ ਹੋਇਆ ਰਹਿੰਦਾ ਹੈ ਪਰ ਨਗਰ ਨਿਗਮ ਇਸ ਵੱਲ ਬਿੱਲਕੁਲ ਧਿਆਨ ਨਹੀਂ ਦੇ ਰਹੀ। ਲੋਕਾਂ ਨੇ ਕਿਹਾ ਕਿ ਕੌਂਸਲਰ ਵੀ ਉਨ੍ਹਾਂ ਦੀ ਨਹੀਂ ਸੁਣਦਾ ਤੇ ਨਾ ਹੀ ਹੀ ਸਫਾਈ ਕਰਮੀ ਆਉਂਦੇ ਹਨ। ਇਸ ਬਾਰੇ ਕੌਂਸਲਰ ਨੇ ਕਿਹਾ ਕਿ ਵਾਰਡ ਵਿੱਚ ਸੀਵਰੇਜ ਤੇ ਵਾਟਰ ਸਪਲਾਈ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ ਅਤੇ ਜਲਦ ਹੀ ਮੁਕੰਮਲ ਹੋ ਜਾਵੇਗਾ।