ਪਾਣੀ ਦੀ ਸਮੱਸਿਆ ਨੂੰ ਲੈ ਕੇ ਇਲਾਕਾ ਨਿਵਾਸੀਆਂ ਨੇ ਕੀਤਾ ਧਰਨਾ ਪ੍ਰਦਰਸ਼ਨ - ਵਡਾਲਾ ਚੌਂਕ
ਜਲੰਧਰ : ਜਲੰਧਰ ਦੇ ਵਡਾਲਾ ਚੌਂਕ ਨਜ਼ਦੀਕ ਪੈਂਦੇ ਖਾਂਬੜਾ ਇਲਾਕੇ 'ਚ ਲੋਕਾਂ ਨੇ ਪਾਣੀ ਦੀ ਸਮੱਸਿਆ ਦੇ ਚੱਲਦਿਆਂ ਜਲੰਧਰ ਨਕੋਦਰ ਰੋਡ ਜਾਮ ਕਰ ਦਿੱਤੀ। ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਕਹਿਣਾ ਕਿ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੇ ਘਰਾਂ 'ਚ ਪਾਣੀ ਨਹੀਂ ਆ ਰਿਹਾ, ਜਿਸ ਨੂੰ ਲੈਕੇ ਉਹ ਕਈ ਵਾਰ ਸ਼ਿਕਾਇਤ ਵੀ ਕਰਵਾ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਕਿ ਵਿਧਾਇਕ ਪਰਗਟ ਸਿੰਘ ਅਤੇ ਸਰਪੰਚ ਕੋਲ ਵੀ ਸਮੱਸਿਆ ਲੈਕੇ ਗਏ ਸੀ ਪਰ ਪਾਣੀ ਦੀ ਸਮੱਸਿਆ ਹੱਲ ਨਹੀਂ ਹੋਈ, ਜਿਸਦੇ ਚੱਲਦਿਆਂ ਉਨ੍ਹਾਂ ਵਲੋਂ ਸੜਕ ਨੂੰ ਜਾਮ ਕੀਤਾ ਗਿਆ ਹੈ।