ਮੁਕਤਸਰ ਸਾਹਿਬ 'ਚ ਸ਼ਹਿਰ ਵਾਸੀ ਨਾਈਟ ਕਰਫਿਊ ਦੀ ਕਰ ਰਹੇ ਪਾਲਣਾ - ਸੜਕਾਂ ਉੱਤੇ ਸਨਾਟਾ
ਸ੍ਰੀ ਮੁਕਤਸਰ ਸਾਹਿਬ: ਕੋਰੋਨਾ ਮਹਾਂਮਾਰੀ ਦੇ ਮੁੜ ਤੋਂ ਵਧਦੇ ਪ੍ਰਕੋਪ ਤੋਂ ਨਜਿੱਠਣ ਸੂਬਾ ਸਰਕਾਰ ਨੇ ਸੂਬੇ ਵਿੱਚ ਸ਼ਖ਼ਤੀ ਹੋਰ ਕਰ ਦਿੱਤੀ ਹੈ। ਲੰਘੇ ਦਿਨੀਂ ਕੈਪਟਨ ਨੇ ਨਾਈਟ ਕਰਫਿਊ ਦਾ ਸਮਾਂ ਇੱਕ ਘੰਟਾ ਹੋਰ ਵਧਾ ਦਿੱਤਾ ਹੈ। ਸ੍ਰੀ ਮੁਕਤਸਰ ਸਾਹਿਬ ਵਿੱਚ ਸ਼ਹਿਰ ਵਾਸੀ ਨਾਈਟ ਕਰਫਿਊ ਦੀ ਪਾਲਣਾ ਕਰਦੇ ਹੋਏ ਨਜ਼ਰ ਆ ਰਹੇ ਹਨ। ਦੁਕਾਨਾਂ ਬੰਦ ਹਨ ਅਤੇ ਇੱਥੋਂ ਦੀਆਂ ਸੜਕਾਂ ਉੱਤੇ ਸਨਾਟਾ ਪਸਰਿਆ ਹੋਇਆ ਹੈ।