ਲੌਕਡਾਊਨ ਕਾਰਨ ਪਾਕਿ ‘ਚ ਫਸੇ ਲੋਕਾਂ ਦੀ ਹੋ ਰਹੀ ਵਤਨ ਵਾਪਸੀ - ਰਾਜਸਥਾਨ ਦੇ ਜੈਸਲਮੇਰ
ਅੰਮ੍ਰਿਤਸਰ: ਲੌਕਡਾਊਨ ਕਾਰਨ ਪਾਕਿਸਤਾਨ 'ਚ ਫਸੇ ਭਾਰਤੀ ਲੋਕਾਂ ਦੀ ਵਾਹਘਾ ਸਰਹੱਦ ਰਾਹੀ ਵਤਨ ਵਾਪਸੀ ਹੋ ਰਹੀ ਹੈ। ਜਿਸ ਨੂੰ ਲੈ ਕੇ ਪਾਕਿਸਤਾਨ 'ਚ ਫਸੇ ਵਿਦਿਆਰਥੀ ਜੋ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਹਨ , ਉਹ ਵਾਪਸ ਆਏ ਹਨ ਉਥੇ ਹੀ ਹੋਰ ਪਰਿਵਾਰ ਵੀ ਵਾਪਸ ਆਏ ਹਨ। ਇਸ ਤੋਂ ਇਲਾਵਾ ਰਾਜਸਥਾਨ ਦੇ ਜੈਸਲਮੇਰ ਦਾ ਵਿਕਰਮ ਸਿੰਘ ਜੋ ਪਾਕਿਸਤਾਨ ਸਿੰਧ ਪ੍ਰਾਂਤ 'ਚ ਵਿਆਹਿਆ ਹੋਇਆ ਉਸ ਦੀ ਪਤਨੀ ਨੂੰ ਵੀਜਾ ਨਹੀਂ ਮਿਲ ਸਕਿਆ, ਜਿਸ ਕਾਰਨ ਉਸ ਨੇ ਸਰਕਾਰ ਨੂੰ ਗੁਹਾਰ ਲਗਾਈ ਹੈ, ਕਿ ਉਸਦੀ ਪਤਨੀ ਨੂੰ ਵੀਜਾ ਦਿੱਤਾ ਜਾਵੇ। ਉਸਦਾ ਕਹਿਣਾ ਕਿ ਉਸ ਦਾ ਬੇਟਾ ਜੋ ਇੱਕ ਸਾਲ ਦਾ ਹੈ ਅਤੇ ਉਹ ਭਾਰਤ ਆ ਚੁੱਕਾ ਹੈ ਪਰ ਉਸਦੀ ਪਤਨੀ ਨਹੀਂ ਆਈ, ਜਿਸ ਕਾਰਨ ਉਸਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।