ਮੌਸਮ ਦੇ ਬਦਲੇ ਮਿਜਾਜ਼ ਤੋਂ ਲੋਕਾਂ ਨੂੰ ਧੁੰਦ ਤੋਂ ਮਿਲੀ ਰਾਹਤ, ਫ਼ਸਲਾਂ ਲਈ ਵੀ ਫਾਇਦੇਮੰਦ - ਸੰਘਣੀ ਧੁੰਦ ਤੋਂ ਰਾਹਤ
ਮਾਨਸਾ: ਮੌਸਮ ਦੇ ਕਰਵਟ ਬਦਲਣ ਨਾਲ ਲੋਕਾਂ ਨੂੰ ਸੰਘਣੀ ਧੁੰਦ ਤੋਂ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਕਿਸਾਨਾਂ ਦੀ ਫ਼ਸਲ ਲਈ ਵੀ ਇਹ ਮੌਸਮ ਦਾ ਬਦਲਾਵ ਫਾਇਦੇਮੰਦ ਸਾਬਿਤ ਹੋਵੇਗਾ। ਇਸ ਬਾਰੇ ਕਿਸਾਨਾਂ ਦਾ ਕਹਿਣਾ ਹੈ ਕਿ ਬਰਸਾਤ ਕਿਸਾਨਾਂ ਦੀ ਫ਼ਸਲਾਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਕਿਉਂਕਿ ਲਗਾਤਾਰ ਧੁੰਦ ਫਸਲਾਂ ਨੂੰ ਖਰਾਬ ਕਰ ਰਹੀ ਸੀ। ਦੂਜੇ ਹੱਥ ਇਹ ਬਦਲਾਵ ਖੇਤੀ ਕਾਨੂੰਨਾਂ ਦੇ ਖਿਲਾਫ ਡੱਟੇ ਕਿਸਾਨਾਂ ਲਈ ਔਖਾ ਹੈ ਪਰ ਕਿਸਾਨ ਨੂੰ ਹਰ ਮੁਸ਼ਕਲਾਂ 'ਚ ਡੱਟ ਕੇ ਖੜ੍ਹੇ ਰਹਿਣਾ ਆਉਂਦਾ ਹੈ।