ਗਰਮੀ ਤੋਂ ਬਾਅਦ ਰਾਹਤ, ਤਿੰਨ ਦਿਨਾਂ ਤੋਂ ਪੈ ਰਿਹਾ ਮੀਂਹ - ਮੌਸਮ ਵਿਭਾਗ
ਚੰਡੀਗੜ੍ਹ: ਪਿਛਲੇ ਤਿੰਨ ਦਿਨਾਂ ਤੋਂ ਚੰਡੀਗੜ੍ਹ (Chandigarh) ਸ਼ਹਿਰ ਵਿਚ ਮੀਂਹ ਪੈ ਰਿਹਾ ਹੈ।ਵੀਰਵਾਰ ਅਤੇ ਸ਼ੁੱਕਰਵਾਰ ਨੂੰ ਰੁਕ-ਰੁਕ ਕੇ ਮੀਂਹ ਪੈ ਰਿਹਾ ਸੀ ਪਰ ਸ਼ਨੀਵਾਰ ਸਵੇਰੇ ਸ਼ੁਰੂ ਹੋਇਆ ਮੀਂਹ ਕਈ ਘੰਟਿਆ ਤੱਕ ਜਾਰੀ ਰਿਹਾ। ਸ਼ਨੀਵਾਰ (Saturday) ਨੂੰ ਸ਼ਹਿਰ ਦਾ ਤਾਪਮਾਨ ਵੱਧ ਤੋਂ ਵੱਧ 30 ਡਿਗਰੀ ਅਤੇ ਘੱਟ ਤੋਂ ਘੱਟ 26 ਡਿਗਰੀ ਦਰਜ ਕੀਤਾ ਗਿਆ।ਮੌਸਮ ਵਿਭਾਗ (Meteorological Department) ਦੇ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ।ਐਤਵਾਰ ਅਤੇ ਸੋਮਵਾਰ ਨੂੰ ਸ਼ਹਿਰ ਵਿਚ ਮੀਂਹ ਪੈ ਸਕਦਾ ਹੈ। ਪੂਰੇ ਹਫਤੇ ਵਿਚ ਤਾਪਮਾਨ ਵੱਧ ਤੋਂ ਵੱਧ 30-32 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ 24 ਤੋਂ 26 ਡਿਗਰੀ ਰਹੇਗਾ।