ਜਲੰਧਰ ’ਚ ਰਿਲਾਇੰਸ ਸਟੋਰ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਰਵਾਏ ਗਏ ਬੰਦ - ਜਲੰਧਰ
ਜਲੰਧਰ: ਕੇਂਦਰ ਦੁਆਰਾ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋ ਇਨਕਾਰ ਕਰਨ ਤੋਂ ਬਾਅਦ ਦੇਸ਼ ਭਰ ’ਚ ਮੋਦੀ ਸਰਕਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ। ਇਸ ਵਿਰੋਧ ਦੇ ਚੱਲਦਿਆ ਸਿੱਖ ਤਾਲਮੇਲ ਕਮੇਟੀ ਵੱਲੋਂ ਸ਼ਹਿਰ ’ਚ ਰਿਲਾਇੰਸ ਦੇ ਸ਼ੋਅਰੂਮ ਬੰਦ ਕਰਵਾਏ ਗਏ। ਇਸ ਮੌਕੇ ਕੰਵਲਜੀਤ ਸਿੰਘ ਨੇ ਦੱਸਿਆ ਕਿ ਮੋਦੀ ਜੋ ਵੀ ਫ਼ੈਸਲੇ ਲੈ ਰਹੇ ਹਨ ਉਨ੍ਹਾਂ ਪਿੱਛੇ ਅਡਾਨੀ-ਅੰਬਾਨੀ ਦਾ ਹੱਥ ਹੈ। ਉਨ੍ਹਾਂ ਨੇ ਕਿਹਾ ਕਿ ਜੋ ਖੇਤੀ ਕਾਨੂੰਨ ਬਣਾਏ ਗਏ ਹਨ ਉਨ੍ਹਾਂ ਨਾਲ ਆਮ ਲੋਕਾਂ ਨੂੰ ਨੁਕਸਾਨ ਹੋਵੇਗਾ। ਕਾਰਪੋਰੇਟ ਘਰਾਣੇ ਕਿਸਾਨਾਂ ਤੋਂ ਫਸਲ ਸਸਤੀ ਖਰੀਦ ਕੇ ਆਪਣੇ ਮਾਲਾਂ ’ਚ ਦੁੱਗਣੇ ਭਾਅ ’ਚ ਵੇਚਣਗੇ। ਉਨ੍ਹਾਂ ਕਿਹਾ ਕਿ ਜਦੋਂ ਤਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਰਿਲਾਇੰਸ ਦਾ ਕੰਮ ਸ਼ਹਿਰ ’ਚ ਨਹੀਂ ਚੱਲੇਗਾ।