ਖ਼ੁਦ ਨੂੰ ਕਿਸਾਨ ਹਮਾਇਤੀ ਦੱਸ ਕੇ ਡਰਾਮੇਬਾਜ਼ੀ ਕਰ ਰਹੀ ਰਿਲਾਇੰਸ : ਕਿਸਾਨ ਆਗੂ - Farmer leader
ਮੋਗਾ: ਰਿਲਾਇੰਸ ਕੰਪਨੀ ਦੇ ਮਾਲਕ ਵੱਲੋਂ ਹਾਈ ਕੋਰਟ ਵਿਚ ਯਾਚਿਕਾ ਦਾਇਰ ਕਰਕੇ ਮੰਗ ਕੀਤੀ ਗਈ ਹੈ ਕਿ ਕਿਸਾਨ ਅੰਦੋਲਨ ਦੇ ਨਾਮ 'ਤੇ ਰਿਲਾਇੰਸ ਦੀ ਸੰਪੱਤੀ ਨੂੰ ਪਹੁੰਚਾਏ ਜਾ ਰਹੇ ਹਨ ਜਿਸ ਨਾਲ ਰਿਲਾਇੰਸ ਵੱਲੋਂ ਪੰਜਾਬ ਵਿੱਚ ਨੌਜਵਾਨਾਂ ਦੇ ਰੁਜ਼ਗਾਰ 'ਤੇ ਵੀ ਅਸਰ ਪਵੇਗਾ ਪਰ ਦੂਜੇ ਪਾਸੇ ਕਿਸਾਨ ਆਗੂਆਂ ਨੇ ਰਿਲਾਇੰਸ ਦੇ ਇਸ ਤਰਕ ਨੂੰ ਡਰਾਮੇਬਾਜ਼ੀ ਕਰਾਰ ਦਿੰਦਿਆਂ ਕਿਹਾ ਹੈ ਕਿ ਕਿਸਾਨ ਸ਼ਾਂਤੀਮਈ ਢੰਗ ਨਾਲ ਆਪਣੇ ਸੰਘਰਸ਼ ਕਰ ਰਹੇ ਹਨ ਤੇ ਜੇਕਰ ਮੁਕੇਸ਼ ਅੰਬਾਨੀ ਨੂੰ ਸੱਚੀ ਪੰਜਾਬ ਦੀ ਜਵਾਨੀ ਤੇ ਕਿਸਾਨੀ ਪ੍ਰਤੀ ਹਮਦਰਦੀ ਹੈ ਤਾਂ ਉਹ ਕਿਸਾਨਾਂ ਨਾਲ ਧਰਨੇ 'ਤੇ ਆਕੇ ਬੈਠਣ।