Agricultural laws: ਰਿਲਾਇੰਸ ਮਾਲ ਚ ਖਰਾਬ ਹੋਏ ਸਮਾਨ ਨੂੰ ਕੂੜਾ ਡੰਪ ਚ ਸੁੱਟਿਆ - ਖ਼ਰਾਬ ਹੋਇਆ ਰਾਸ਼ਨ ਸੁੱਟਿਆ
ਬਠਿੰਡਾ:ਖੇਤੀ ਕਾਨੂੰਨਾਂ(Agricultural laws) ਨੂੰ ਲੈਕੇ ਕਿਸਾਨਾਂ ਦਾ ਸੰਘਰਸ਼ ਜਾਰੀ ਹੈ।ਬਠਿੰਡਾ ਵਿਖੇ ਮੌਜੂਦ ਕੂੜਾ ਡੰਪ ਵਿੱਚ ਰਿਲਾਇੰਸ ਮਾਲ ਵਿਚ ਖ਼ਰਾਬ ਹੋਇਆ ਰਾਸ਼ਨ ਸੁੱਟਿਆ ਗਿਆ ਸੀ ।ਇਸ ਬਾਰੇ ਬੋਲਦੇ ਹੋਏ ਕਿਸਾਨ ਯੂਨੀਅਨ ਦੇ ਆਗੂਆਂ ਨੇ ਨਿੰਦਾ ਕੀਤੀ ਗਈ। ਕਿਸਾਨ ਆਗੂ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਕੋਰੋਨਾ ਕਾਲ ਵਿਚ ਜੇਕਰ ਰਿਲਾਇੰਸ ਵੱਲੋਂ ਇਹ ਰਾਸ਼ਨ ਗਰੀਬਾਂ ਨੂੰ ਦਿੱਤਾ ਜਾਂਦਾ ਤੇ ਇਹ ਖਰਾਬ ਨਾ ਹੁੰਦਾ ਬਲਕਿ ਗਰੀਬਾਂ ਵੱਲੋਂ ਉਨ੍ਹਾਂ ਨੂੰ ਅਸੀਸਾਂ ਦਿੱਤੀਆਂ ਜਾਂਦੀਆਂ ਪਰ ਮੋਦੀ ਨਾਲ ਆਪਣੀ ਯਾਰੀ ਨਿਭਾਉਂਦੇ ਅਡਾਨੀ ਅੰਬਾਨੀ ਭੁੱਲ ਗਏ ਕਿ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ ਅਤੇ ਪੰਜਾਬ ਦੇ ਮਾਲਜ਼ ਵਿੱਚ ਪਿਆ ਕਰੋੜਾਂ ਦਾ ਸਾਮਾਨ ਖਰਾਬ ਹੋ ਜਾਏਗਾ।