ਲਹਿਰਾਗਾਗਾ 'ਚ 'ਜਨਤਾ ਕਰਫਿਊ' ਦਾ ਰਿਹਾ ਪੂਰਾ ਅਸਰ, ਪ੍ਰਸ਼ਾਸਨ ਨੇ 31 ਮਾਰਚ ਤੱਕ ਮੰਗਿਆ ਸਹਿਯੋਗ
ਦੇਸ਼ ਭਰ ਵਿੱਚ ਐਤਵਾਰ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਜਨਤਾ ਕਰਫਿਊ' ਦੀ ਅਪੀਲ ਨੂੰ ਲਹਿਰਾਗਾਗਾ ਵਾਸੀਆਂ ਨੇ ਵੀ ਭਰਵਾਂ ਹੁੰਗਾਰਾ ਦਿੱਤਾ। ਸ਼ਹਿਰ ਦਾ ਬੱਸ ਅੱਡਾ ਅਤੇ ਬਜ਼ਾਰ ਪੂਰੀ ਤਰ੍ਹਾਂ ਨਾਲ ਬੰਦ ਰਹੇ, ਸਿਰਫ ਮੈਡੀਕਲ ਸਟੋਰ ਹੀ ਖੁੱਲ੍ਹੇ ਰਹੇ। ਇਸ ਦੌਰਾਨ ਪ੍ਰਸ਼ਾਸਨ ਤੇ ਪੁਲਿਸ ਵੀ ਪੂਰੀ ਤਰ੍ਹਾਂ ਨਾਲ ਮੁਸਤੈਦ ਨਜ਼ਰ ਆਇਆ। ਪ੍ਰਸ਼ਾਸਨ ਨੇ ਲੋਕਾਂ ਤੋਂ 31 ਮਾਰਚ ਤੱਕ ਹੋਣ ਵਾਲੀ 'ਤਾਲਾਬੰਦੀ' ਦੌਰਾਨ ਸਹਿਯੋਗ ਦੇਣ ਦੀ ਵੀ ਅਪੀਲ ਕੀਤੀ ਹੈ।