ਕੋਵਿਡ-19: ਕਰਫਿਊ ਦੌਰਾਨ ਮਿਲੀ ਛੂਟ, ਆਪਣੀ ਸੁਰੱਖਿਆ ਪ੍ਰਤੀ ਜਾਗਰੂਕ ਨਜ਼ਰ ਆਏ ਲੋਕ - ਦੂਰੀ ਬਣਾ ਖ਼ਰੀਦੀਆ ਸਾਮਾਨ
ਜਲੰਧਰ : ਕੋਰੋਨਾ ਵਾਇਰਸ ਤੋਂ ਬਚਾਅ ਲਈ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਕਰਫਿਊ ਜਾਰੀ ਹੈ। ਕਰਫਿਊ ਦੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੀ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ 'ਚ ਲੱਗਾ ਹੋਇਆ ਹੈ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਕਰਫਿਊ 'ਚ ਕੁੱਝ ਸਮੇਂ ਲਈ ਢਿੱਲ ਦਿੱਤੀ ਗਈ ਹੈ। ਇਸ ਸਮੇਂ ਸੀਮਾ ਦੌਰਾਨ ਲੋਕ ਆਪਣੀ ਜ਼ਰੂਰਤ ਦੀਆਂ ਚੀਜਾਂ, ਸਬਜ਼ੀਆ ਤੇ ਦਵਾਈਆਂ ਆਦਿ ਖ਼ਰੀਦਦੇ ਹੋਏ ਨਜ਼ਰ ਆਏ। ਇਸ ਦੇ ਨਾਲ ਹੀ ਲੋਕ ਆਪਣੀ ਸੁਰੱਖਿਆ ਪ੍ਰਤੀ ਬੇਹਦ ਚੌਕਸ ਨਜ਼ਰ ਆਏ, ਲੋਕਾਂ ਵੱਲੋਂ ਆਪਸੀ ਦੂਰੀ ਕਾਇਮ ਕਰਕੇ ਲੋੜਵੰਦ ਚੀਜਾਂ ਦੀ ਖ਼ਰੀਦਦਾਰੀ ਕੀਤੀ ਗਈ। ਦੁਕਾਨਦਾਰਾਂ ਵੱਲੋਂ ਵੀ ਦੁਕਾਨਾਂ ਦੇ ਬਾਹਰ ਨਿਸ਼ਾਨ ਬਣਾਏ ਗਏ ਹਨ ਤੇ ਪੁਲਿਸ ਮੌਕੇ ਉੱਤੇ ਮੌਜੂਦ ਰਹੀ ਤਾਂ ਜੋ ਲੋਕ ਅਸਾਨੀ ਨਾਲ ਸਾਮਾਨ ਲੈ ਸਕਣ ਤੇ ਸੁਰੱਖਿਤ ਵੀ ਰਹਿ ਸਕਣ।