127 ਸਾਲਾ ਬਜ਼ੁਰਗ ਦੀ ਅੰਤਿਮ ਯਾਤਰਾ ’ਚ ਪੁੱਤ-ਪੋਤਿਆਂ ਨੇ ਪਾਏ ਭੰਗੜੇ - ਨੱਚ ਨੱਚ ਪਾਈਆਂ ਧਮਾਲਾਂ
ਫਾਜ਼ਿਲਕਾ: ਅਕਸਰ ਅਸੀਂ ਵਿਆਹਾਂ ਸ਼ਾਦੀਆਂ ਤੇ ਲੋਕਾਂ ਨੂੰ ਨੱਚਦੇ ਗਾਉਂਦੇ ਭੰਗੜਾ ਪਾਉਂਦੇ ਵੇਖਿਆ ਹੈ ਪਰ ਕਿਸੇ ਦੀ ਮੌਤ ਤੋਂ ਬਾਅਦ ਉਸ ਦੀ ਅੰਤਿਮ ਯਾਤਰਾ ਮੌਕੇ ਨੱਚਦਿਆ ਕਿਸੇ ਨੂੰ ਨਹੀਂ ਵੇਖਿਆ। ਇਸ ਤਰ੍ਹਾਂ ਦਾ ਅਜੀਬ ਦ੍ਰਿਸ਼ ਸਾਹਮਣੇ ਆਇਆ ਹੈ ਫਾਜ਼ਿਲਕਾ ਦੇ ਪਿੰਡ ਸ਼ਾਹ ਹਿਠਾੜ (ਨੂਰਸ਼ਾਹ) ’ਚ ਬਜ਼ੁਰਗ ਦੀ ਅੰਤਿਮ ਯਾਤਰਾ ਦੌਰਾਨ ਭੰਗੜਾ ਪਾਉਂਦੇ ਵੇਖੇ ਗਏ। ਗੌਰਤਲੱਬ ਹੈ ਕਿ 127 ਸਾਲ ਦੀ ਉਮਰ ਭੋਗ ਜਹਾਨ ਤੋਂ ਰੁਖ਼ਸਤ ਹੋਏ ਟਹਿਲ ਸਿੰਘ ਦੀ ਅੰਤਿਮ ਯਾਤਰਾ ਮੌਕੇ, ਅਰਥੀ ਨੂੰ ਫੁੱਲਾ ਗੁਬਾਰਿਆਂ ਨਾਲ ਸਜਾਇਆ ਗਿਆ ਅਤੇ ਢੋਲ ਦੀ ਥਾਪ ’ਤੇ ਨੱਚਦੇ ਹੋਏ ਉਨ੍ਹਾਂ ਦੇ ਪੁੱਤ ਪੋਤਰੇ ਦੇਹ ਨੂੰ ਸ਼ਮਸ਼ਾਨ ਭੂਮੀ ਤਕ ਲੈ ਕੇ ਗਏ।