ਹੁਸ਼ਿਆਰਪੁਰ 'ਚ ਫਸੇ ਜੰਮੂ ਕਸ਼ਮੀਰ ਦੇ ਸ਼ਰਨਾਰਥੀਆਂ ਨੂੰ ਕੀਤਾ ਗਿਆ ਰਵਾਨਾ - Jammu-Kashmir people deported from hoshiarpur
ਹੁਸ਼ਿਆਰਪੁਰ: ਪੰਜਾਬ ਵਿੱਚ ਲੱਗੇ ਕਰਫਿਊ ਦੌਰਾਨ ਜੰਮੂ ਕਸ਼ਮੀਰ ਦੇ ਸ਼ਰਨਾਰਥੀ ਹੁਸ਼ਿਆਰਪੁਰ ਆ ਕੇ ਫਸ ਗਏ ਸਨ। ਇਸ ਦੌਰਾਨ ਹੁਸ਼ਿਆਰਪੁਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਰਹਿਣ ਤੇ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ। ਅੱਜ ਹੁਸ਼ਿਆਰਪੁਰ ਵਿੱਚ ਕਰੀਬ ਸਵਾ ਸੌ ਦੇ ਕਰੀਬ ਜੰਮੂ ਕਸ਼ਮੀਰ ਦੇ ਸ਼ਰਨਾਰਥੀਆਂ ਨੂੰ ਮੈਡੀਕਲ ਉਪਰੰਤ ਜੰਮੂ ਕਸ਼ਮੀਰ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਜਿੱਥੇ ਉਨ੍ਹਾਂ ਦਾ ਮੈਡੀਕਲ ਟੈਸਟ ਕੀਤਾ ਗਿਆ ਉੱਥੇ ਹੀ ਇੱਕ ਰਿਪੋਰਟ ਤਿਆਰ ਕਰ ਜੰਮੂ ਕਸ਼ਮੀਰ ਸਰਕਾਰ ਨੂੰ ਭੇਜੀ ਗਈ। ਇਸ ਮੌਕੇ ਡਾਕਟਰ ਟੀਮ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਟੀਮ ਬਣਾ ਕੇ ਇਨ੍ਹਾਂ ਸਾਰਿਆਂ ਦਾ ਲੜੀਵਾਰ ਚੈੱਕਅਪ ਕੀਤਾ ਗਿਆ ਅਤੇ ਰਿਪੋਰਟ ਤਿਆਰ ਕੀਤੀ ਗਈ ਤਾਂ ਕਿ ਕੋਈ ਵੀ ਕੋਰੋਨਾ ਪੀੜਤ ਸ਼ਖਸ ਬਾਰਡਰ ਪਾਰ ਨਾ ਕਰ ਸਕੇ।