ਦੁਰਘਟਨਾਵਾਂ ਤੋਂ ਬਚਣ ਲਈ ਖ਼ਾਲਸਾ ਏਡ ਨੇ ਵਾਹਨਾਂ 'ਤੇ ਲਗਾਏ ਗਏ ਰਿਫਲੈਕਟਰ ਸਟਿੱਕਰ - Khalsa Aid
ਜਲੰਧਰ: ਅੰਮ੍ਰਿਤਸਰ ਹਾਈਵੇ ਉੱਤੇ ਖਾਲਸਾ ਏਡ ਵੱਲੋਂ ਵਾਹਨਾਂ ਉੱਤੇ ਰਿਫਲੈਕਟਰ ਸਟਿੱਕਰ ਲਗਾਏ ਗਏ, ਇਹ ਰਿਫਲੈਕਟਰ ਦੁਰਘਟਨਾਵਾਂ ਤੋਂ ਬੱਚਣ ਲਈ ਲਗਾਏ ਗਏ ਹਨ। ਇਸ ਵਿੱਚ ਯੋਗਦਾਨ ਪਾਉਣ ਲਈ ਖ਼ਾਸ ਤੌਰ ਉੱਤੇ ਜਲੰਧਰ ਦੇ ਡੀ.ਸੀ ਟ੍ਰੈਫਿਕ ਡੀਸੀਪੀ ਨਰੇਸ਼ ਡੋਗਰਾ ਅਤੇ ਪੰਜਾਬੀ ਗਾਇਕ ਮੰਗੀ ਮਾਹਲ ਵੀ ਪੁੱਜੇ। ਉਨ੍ਹਾਂ ਨੇ ਮਿਲ ਕੇ ਵਾਹਨਾਂ ਉੱਤੇ ਸਟਿੱਕਰ ਲਗਾਏ। ਇਸ ਨਾਲ ਹੀ ਪੰਜਾਬੀ ਗਾਇਕ ਮੰਗੀ ਮਾਹਲ ਨੇ ਲੋਕਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਨੇ ਕਿਸਾਨਾਂ ਉੱਤੇ ਬੋਲਦੇ ਹੋਏ ਕਿਹਾ ਕਿ ਕਿਸਾਨ ਵੀ ਜਿੱਤ ਕੇ ਆਪਣੇ ਘਰਾਂ ਨੂੰ ਵਾਪਸ ਪਰਤਣ ਅਤੇ ਕੋਰੋਨਾ ਮਹਾਂਮਾਰੀ ਛੇਤੀ ਖ਼ਤਮ ਹੋਵੇ। ਡੀਸੀਪੀ ਨੇ ਕਿਹਾ ਕਿ ਧੁੰਦ ਕਾਰਨ ਕਈ ਵਾਰ ਦੁਰਘਟਨਾਵਾਂ ਹੋ ਜਾਂਦੀਆਂ ਹਨ ਅਤੇ ਇਸੇ ਦੁਰਘਟਨਾਵਾਂ ਨੂੰ ਰੋਕਣ ਲਈ ਅੱਜ ਜੋ ਮੁਹਿੰਮ ਖ਼ਾਲਸਾ ਏਡ ਵੱਲੋਂ ਕੀਤੀ ਗਈ ਹੈ ਉਹ ਸ਼ਲਾਘਾ ਯੋਗ ਹੈ।