ਚੰਡੀਗੜ੍ਹ 'ਚ ਗਰੀਬਾਂ ਨੂੰ ਮਹਿਜ 10 ਰੁਪਏ 'ਚ ਖਾਣਾ ਮੁਹਇਆ ਕਰਵਾ ਰਹੀ ਰੈਡ ਕਰਾਸ ਸੰਸਥਾ - ਪੰਜਾਬ 'ਚ ਕਰਫਿਊ
ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸੂਬੇ 'ਚ ਕਰਫਿਊ ਦੇ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਸਭ ਤੋਂ ਵੱਧ ਦਿੱਕਤਾਂ ਦਾ ਸਾਹਮਣਾ ਗਰੀਬ ਵਰਗ ਦੇ ਲੋਕਾਂ ਜਾਂ ਦਿਹਾੜੀ ਕਰਨ ਵਾਲਿਆਂ ਨੂੰ ਕਰਨਾ ਪੈ ਰਿਹਾ ਹੈ। ਉਨ੍ਹਾਂ ਦੀ ਸਮੱਸਿਆ ਨੂੰ ਮੁੱਖ ਰੱਖਦਿਆਂ ਚੰਡੀਗੜ੍ਹ 'ਚ ਰੈਡ ਕਰਾਸ ਸੰਸਥਾਂ ਵੱਲੋਂ ਅੰਨਪੂਰਨਾ ਯੋਜਨਾ ਦੇ ਤਹਿਤ ਗਰੀਬਾਂ ਨੂੰ ਮਹਿਜ਼ 10 ਰੁਪਏ 'ਚ ਖਾਣਾ ਮੁਹਾਇਆ ਕਰਵਾਇਆ ਜਾ ਰਿਹਾ ਹੈ ਤਾਂ ਜੋ ਕੋਈ ਵੀ ਵਿਅਕਤੀ ਭੁੱਖਾ ਨਾ ਸੌਂਵੇ ਅਤੇ ਉਹ ਤੰਦਰੁਸਤ ਰਹਿਣ। ਰੈਡ ਕਰਾਸ ਸੰਸਥਾ ਵੱਲੋਂ ਇਸ ਕੰਮ ਨੂੰ ਪੂਰਾ ਕਰਨ ਲਈ ਚੰਡੀਗੜ੍ਹ ਦੇ ਸਾਰੇ ਹੀ ਸੈਕਟਰਾਂ 'ਚ ਮੋਬਾਇਲ ਵੈਨ ਚਲਾਈਆਂ ਗਈਆਂ ਹਨ।