ਲੰਗਰ 'ਤੇ ਪੂਰਨ ਰੋਕ ਲਗਾਉਣ ਤੋਂ ਬਾਅਦ ਰੈੱਡ ਕਰਾਸ ਨੇ ਵੰਡੇ ਖਾਣੇ ਦੇ ਪੈਕੇਟ - complete ban on langar in patiala
ਪਟਿਆਲਾ: ਜ਼ਿਲ੍ਹਾ ਮੈਜਿਸਟਰੇਟ ਕੁਮਾਰ ਅਮਿਤ ਨੇ ਪਟਿਆਲਾ ਸ਼ਹਿਰ ਵਿੱਚੋਂ ਕੋਰੋਨਾ ਦਾ ਇਕ ਹੋਰ ਪੌਜ਼ੀਟਿਵ ਮਾਮਲਾ ਮਿਲਣ ਕਾਰਨ ਤੁਰੰਤ ਪ੍ਰਭਾਵ ਨਾਲ ਸ਼ਹਿਰ ਵਿੱਚ ਲੰਗਰ ਵੰਡਣ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਸਿਵਲ ਸਰਜਨ ਨੇ ਪਟਿਆਲਾ ਦੀ ਮਿਊਂਸੀਪਲ ਹੱਦ ਵਿੱਚ ਰਹਿੰਦੇ ਸਾਰੇ ਲੋਕਾਂ ਦੀ ਸਕਰੀਨਿੰਗ ਕਰਨ ਦੇ ਆਦੇਸ਼ ਦਿੱਤੇ ਹਨ। ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਪਟਿਆਲਾ ਸ਼ਹਿਰ 'ਚ ਕੋਰੋਨਾ ਦਾ ਨਵਾਂ ਪੌਜ਼ੀਟਿਵ ਕੇਸ ਮਿਲਣ ਕਾਰਨ ਪਟਿਆਲਾ ਵਿੱਚ ਹੁਣ ਕੋਈ ਵੀ ਲੰਗਰ ਨਹੀਂ ਵੰਡ ਸਕੇਗਾ। ਉਨ੍ਹਾਂ ਦੱਸਿਆ ਕਿ ਸਿਰਫ਼ ਰੈਡ ਕਰਾਸ ਨੂੰ ਹੀ ਇਹ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।