ਚੰਡੀਗੜ੍ਹ ਵਿਖੇ ਕੋਰੋਨਾ ਪੀੜਤਾਂ ਦੀ ਰਿਕਵਰੀ ਦਰ 'ਚ ਹੋਇਆ ਵਾਧਾ - curfew
ਚੰਡੀਗੜ੍ਹ : ਦੇਸ਼ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸ ਦੌਰਾਨ ਸ਼ਹਿਰ ਵਾਸੀਆਂ ਲਈ ਇੱਕ ਰਾਹਤ ਭਰੀ ਖ਼ਬਰ ਇਹ ਹੈ ਕਿ ਸ਼ਹਿਰ 'ਚ ਕੋਰੋਨਾ ਪੀੜਤਾਂ ਦੀ ਰਿਕਵਰੀ ਦਰਾਂ 'ਚ ਵਾਧਾ ਹੋਇਆ ਹੈ। ਸ਼ਹਿਰ 'ਚ ਕੋਰੋਨਾ ਪੀੜਤਾਂ ਦੀ ਰਿਕਵਰੀ ਦਰ 56 ਫੀਸਦੀ ਹੈ ਜਦਕਿ ਦੇਸ਼ ਭਰ 'ਚ ਇਹ ਦਰ ਮਹਿਜ 20 ਫੀਸਦੀ ਹੈ। ਇਸ ਮੌਕੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਵੱਲੋਂ ਸਿਹਤ ਵਿਭਾਗ ਦੀ ਟੀਮ ਨੂੰ ਵਧਾਈ ਦਿੱਤੀ ਗਈ ਹੈ। ਉਨ੍ਹਾਂ ਨੇ ਕੋਰੋਨਾ ਪੀੜਤਾਂ ਦੇ ਠੀਕ ਹੋਣ 'ਤੇ ਖੁਸ਼ੀ ਪ੍ਰਗਟਾਈ ਹੈ। ਕਰੋਨਾ ਪੌਜ਼ੀਟਿਵ ਮਾਮਲਿਆਂ ਦਾ ਡਬਲਿੰਗ ਰੇਟ 30.26 ਦਿਨਾਂ ਹੈ ਜਦਕਿ ਨੈਸ਼ਨਲ ਐਵਰੇਜ 8.6 ਦਿਨ ਦੀ ਹੈ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਸ ਮਹਾਂਮਾਰੀ ਤੋਂ ਬਚਾਅ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ।