UP ਦੇ ਮੁੱਖ ਮੰਤਰੀ ਨਿਵਾਸ ‘ਚ ਹੋਵੇਗਾ ਗੁਰਬਾਣੀ ਦਾ ਪਾਠ - ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਉੱਤਰ ਪ੍ਰਦੇਸ਼: ਸੂਬੇ ਵਿੱਚ ਸਭ ਦਾ ਸਾਥ ਸਭ ਦਾ ਵਿਕਾਸ ਦੇ ਸੰਕਪਲ ਦੀ ਭਾਵਨਾ ਦੇ ਨਾਲ ਸੂਬਾ ਸਰਕਾਰ (State Government) ਧਾਰਮਿਕ ਸਮਾਗਮਾਂ ਵੱਲੋਂ ਵੀ ਲਗਾਤਾਰ ਧਿਆਨ ਦੇ ਰਹੀ ਹੈ। ਜਿਸ ਤਹਿਤ ਸੋਮਵਾਰ ਨੂੰ ਮੁੱਖ ਮੰਤਰੀ ਦੀ ਰਿਹਾਇਸ (CM's residence) ‘ਤੇ ਸਾਹਿਬਜ਼ਾਦੇ ਦਿਵਸ ਮਨਾਇਆ ਗਿਆ, ਇਸ ਮੌਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਗਏ ਅਤੇ ਗੁਰੂਬਾਣੀ ਪੜ੍ਹੀ ਅਤੇ ਸੁਣੀ ਗਈ। ਉੱਤਰ ਪ੍ਰਦੇਸ਼ ਸਾਹਿਬਜ਼ਾਦਾ ਦਿਵਸ ਮਨਾਉਣ ਵਾਲਾ ਪਹਿਲਾਂ ਸੂਬਾ ਬਣਿਆ ਹੈ। ਇਸ ਮੌਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ (Chief Minister of Uttar Pradesh) ਸਮੇਤ ਸਮੂਹ ਕੈਬਨਿਟ ਦੇ ਮੰਤਰੀ ਅਤੇ ਹੋਰ ਪਾਰਟੀ ਦੇ ਵੱਡੇ ਲੀਡਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਬੈਠ ਕੇ ਗੁਰੂਬਾਣੀ ਸਰਬਣ ਕੀਤੀ।