ਮੀਂਹ ਨੇ ਕਰਾਫ਼ਟ ਮੇਲੇ ਵਿੱਚ ਇੰਤਜ਼ਾਮਾਂ ਦੀ ਖੋਲ੍ਹੀ ਪੋਲ - ਸ਼ਾਹੀ ਸ਼ਹਿਰ ਪਟਿਆਲਾ
ਪਟਿਆਲਾ: ਸ਼ਾਹੀ ਸ਼ਹਿਰ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਇਲਾਕੇ ਵਿੱਚ ਲੱਗੇ ਕਰਾਫ਼ਟ ਮੇਲੇ ਦੇ ਇੰਤਜ਼ਾਮਾਂ ਦੀ ਇੱਕ ਹੀ ਮੀਂਹ ਨੇ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਇਸ ਥਾਂ ਬਿਜਲੀ ਦੀਆਂ ਤਾਰਾਂ ਨੰਗੀਆਂ ਪਈਆਂ ਹਨ, ਮੀਂਹ ਨਾਲ ਕਿਸੇ ਵੀ ਵੇਲੇ ਕੋਈ ਵੀ ਅਣਸੁਖਾਵਾਂ ਹਾਦਸਾ ਵਾਪਰ ਸਕਦਾ ਹੈ। ਮੇਲੇ ਵਿੱਚ ਆਉਣ ਵਾਲੇ ਲੋਕਾਂ ਜਿਹੜਾ ਲਾਂਘਾ ਬਣਾਇਆ ਹੈ ਉਹ ਮੀਂਹ ਨਾਲ ਪੂਰਾ ਖ਼ਰਾਬ ਹੋ ਗਿਆ ਹੈ। ਮੇਲੇ ਵਿੱਚ ਦੂਰ ਦਰੇਡਿਓਂ ਆਏ ਕਾਰੀਗਰਾਂ ਦਾ ਸਮਾਨ ਵੀ ਖ਼ਰਾਬ ਹੋ ਰਿਹਾ ਹੈ। ਕਾਰੀਗਰਾਂ ਦਾ ਕਹਿਣਾ ਹੈ ਕਿ ਸਥਾਨਕ ਪ੍ਰਸ਼ਾਸਨ ਨੇ ਇਸ ਲਈ ਕੋਈ ਢੁਕਵਾਂ ਪ੍ਰਬੰਧ ਨਹੀਂ ਕੀਤਾ ਹੈ।