ਧੂਰੀ: ਰੈਡੀਮੇਡ ਦੀ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ - Readymade shop fire
ਧੂਰੀ : ਸੰਨੀ ਗਾਰਮੈਂਟਸ ਦੀ ਤੀਜੀ ਮੰਜਿਲ ਉੱਤੇ ਅਚਾਨਕ ਅੱਗ ਲੱਗ ਗਈ ਜਿਸ ਵਿੱਚ ਲੱਖਾਂ ਦਾ ਨੁਕਸਾਨ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਮੌਕੇ ਉੱਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਆ ਕੇ ਅੱਗ ਉੱਤੇ ਕਾਬੂ ਪਾ ਲਿਆ। ਅੱਗ ਬੁਛਾਓ ਦਸਤੇ ਦੇ ਅਧਿਕਾਰੀ ਨੇ ਕਿਹਾ ਕਿ ਨੇ ਦੱਸਿਆ ਕਿ ਉਨ੍ਹਾਂ ਨੂੰ 9 ਵਜੇ ਦੇ ਕਰੀਬ ਫੋਨ ਆਇਆ ਅਤੇ ਉਹ ਤੁਰੰਤ ਹੀ ਇੱਥੇ ਪਹੁੰਚ ਗਏ ਪਰ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਅੱਗ 'ਤੇ ਕਾਬੂ ਪਾ ਲਿਆ ਸੀ। ਉਨ੍ਹਾਂ ਕਿਹਾ ਕਿ ਇਹ 3 ਮੰਜਿਲਾ ਇਮਾਰਤ ਹੈ ਜਿਸ ਦੀ 3 ਮੰਜਲ ਉੱਤੇ ਅੱਗ ਗਈ ਸੀ ਜਿਸ ਨੂੰ ਮੁਸ਼ੱਕਤ ਨਾਲ ਕਾਬੂ ਕੀਤਾ ਗਿਆ।