ਦੋਸ਼ੀ ਨਿਹੰਗਾ ਵਿਰੁੱਧ ਸਖ਼ਤ ਹੋਵੇ ਕਾਰਵਾਈ: ਮਹੇਸ਼ ਇੰਦਰ ਗਰੇਵਾਲ - ਮਹੇਸ਼ਇੰਦਰ ਗਰੇਵਾਲ
ਪਟਿਆਲਾ: ਨਿਹੰਗ ਸਿੰਘਾਂ ਵੱਲੋਂ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕਰ ਹੱਥ ਵੱਡੇ ਜਾਣ ਦੀ ਘਟਨਾ ਦੀ ਸੀਨੀਅਰ ਅਕਾਲੀ ਆਗੂ ਮਹੇਸ਼ ਇੰਦਰ ਗਰੇਵਾਲ ਨੇ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਗੱਲ ਆਖੀ ਹੈ। ਗਰੇਵਾਲ ਨੇ ਕਿਹਾ ਕਿ ਪਵਿੱਤਰ ਬਾਣਾ ਪਾ ਅਜਿਹੀ ਘਟਨਾ ਨੂੰ ਅੰਜਾਮ ਦੇਣਾ ਕਿਸੇ ਵੀ ਸੂਰਤ 'ਚ ਠੀਕ ਨਹੀਂ ਅਤੇ ਇਸ ਨਾਲ ਸਮੁੱਚੇ ਸਮਾਜ ਨੂੰ ਗਲਤ ਸੁਨੇਹਾ ਜਾ ਰਿਹਾ ਹੈ।