ਸਿਹਤ ਵਿਭਾਗ ਦੇ ਕੱਚੇ ਮੁਲਾਜ਼ਮਾਂ ਨੇ ਹੱਕੀ ਮੰਗਾਂ ਲਈ ਕੀਤੀ ਹੜਤਾਲ - ਸਿਹਤ ਵਿਭਾਗ ਦੇ ਕੱਚੇ ਮੁਲਾਜ਼ਮਾਂ
ਸੰਗਰੂਰ: ਲੰਘੇ ਦਿਨੀਂ ਐਨ.ਐਚ.ਐਮ ਸਿਹਤ ਵਰਕਰਾਂ ਨੇ ਹੱਕੀ ਮੰਗਾਂ ਲਈ ਕੋਵਿਡ ਸਣੇ ਸਾਰੇ ਕੰਮ ਠੱਪ ਕਰਕੇ ਹੜਤਾਲ ਕੀਤੀ ਹੈ। ਇਸ ਦੌਰਾਨ ਸਿਹਤ ਵਰਕਰਾਂ ਨੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰੋ ਦਾ ਨਾਅਰਾ ਵੀ ਲਗਾਇਆ। ਸਿਹਤ ਵਰਕਰ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਹੜਤਾਲ ਮਜ਼ਬਰੀ ਵੱਸ ਕਰਨੀ ਪਈ ਹੈ। ਉਨ੍ਹਾਂ ਕਿਹਾ ਕਿ ਸਿਹਤ ਮਹਿਕਮੇ ਵਿੱਚ 14-14 ਸਾਲਾਂ ਤੋਂ ਐਨਐਚਐਮ ਰਾਹੀਂ ਭਰਤੀ ਕੀਤਾ ਗਿਆ ਸੀ ਉਨ੍ਹਾਂ ਨੂੰ ਅਜੇ ਤੱਕ ਪਕਾ ਨਹੀਂ ਕੀਤਾ ਗਿਆ ਇਸ ਦੇ ਰੋਸ ਵਜੋਂ ਇਹ ਹੜਤਾਲ ਕੀਤੀ। ਜ਼ਿਕਰਯੋਗ ਹੈ ਕਿ ਕੋਵਿਡ ਦੀ ਲਹਿਰ ਦੌਰਾਨ ਕੈਪਟਨ ਨੇ ਇਹ ਆਦੇਸ਼ ਦਿੱਤਾ ਸੀ ਕਿ ਇਸ ਸਥਿਤੀ ਵਿੱਚ ਜੇਕਰ ਕੋਈ ਵੀ ਧਰਨਾ ਲਗਾਉਂਦਾ ਤਾਂ ਉਸ ਦਾ ਚਲਾਨ ਕੱਟਿਆ ਜਾਵੇਗਾ।