ਰਵਨੀਤ ਬਿੱਟੂ ਨੇ ਲੋਕ ਸਭਾ 'ਚ ਚੁੱਕਿਆ ਸੀਆਰਐਸ ਫੰਡ ਨੂੰ ਪੀਐਮ ਕੇਅਰ ਫੰਡ 'ਚ ਇਸਤੇਮਾਲ ਕਰਨ ਦਾ ਮੁੱਦਾ
ਨਵੀਂ ਦਿੱਲੀ :ਰਵਨੀਤ ਸਿੰਘ ਬਿੱਟੂ ਨੇ ਲੋਕ ਸਭਾ 'ਚ ਪੀਐਮ ਕੇਅਰ ਫੰਡ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ 28 ਮਾਰਚ 2020 ਤੱਕ ਸਭ ਕੁੱਝ ਸਹੀ ਚੱਲ ਰਿਹਾ ਸੀ। ਜੋ ਸਕੀਮਾਂ ਸੀਐਸਆਰ ਵਿੱਚ ਜਾਰੀ ਸਨ, ਉਨ੍ਹਾਂ 'ਚ ਕਟੌਤੀ ਹੋਣ ਲੱਗ ਪਈ। ਸੀਐਸਆਰ ਸਪੈਂਡਿੰਗ ਕਮੇਟੀ ਦੀ ਰਿਪੋਰਟ ਮੁਤਾਬਕ ਸੀਆਰਐਸ ਦਾ ਕੋਈ ਵੀ ਪੈਸਾ ਸਰਕਾਰੀ ਫਡਿੰਗ ਲਈ ਨਹੀਂ ਜਾਵੇਗਾ, ਪਰ ਜੋ ਵੀ ਸਕੀਮਾਂ ਬਣਾਈਆਂ ਗਈਆਂ ਉਨ੍ਹਾਂ ਲਈ ਪੈਸਾ ਨਾਂ ਦੇ ਕੇ ਸਰਕਾਰ ਉਸ ਪੈਸੇ ਨੂੰ ਪੀਐਮ ਫੰਡ ਲਈ ਇਸਤੇਮਾਲ ਕਰ ਰਹੀ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਦੇ ਦੀਵਾਲੀਏਪਨ ਦੀ ਗੱਲ ਆਖੀ। ਬਿੱਟੂ ਨੇ ਕਿਹਾ ਜਿਸ ਪੈਸੇ ਨਾਲ ਗਰੀਬ ਲੋਕਾਂ ਨੂੰ ਮੁੱਢਲੀ ਸਹੂਲਤਾਂ ਪ੍ਰਦਾਨ ਕਰਨੀਆਂ ਸਨ, ਸਰਕਾਰ ਵੱਲੋਂ ਗਰੀਬਾਂ ਦਾ ਪੈਸਾ ਪੀਐਮ ਕੇਅਰ ਫੰਡ 'ਚ ਪਾਇਆ ਜਾ ਰਿਹਾ ਹੈ। ਇਸ ਨਾਲ ਸਰਕਾਰ ਦੇ ਮਾੜੇ ਹਲਾਤਾਂ ਦਾ ਪਤਾ ਲੱਗਦਾ ਹੈ। ਉਨ੍ਹਾਂ ਸਵਾਲ ਚੁੱਕਦੇ ਹੋਏ ਕਿਹਾ ਕਿ ਜੇਕਰ ਸੀਐਮ ਫੰਡ 'ਚ ਸੀਐਸਆਰ ਦਾ ਪੈਸਾ ਨਹੀਂ ਜਾ ਸਕਦਾ ਤਾਂ ਪੀਐਮ ਕੇਅਰ ਫੰਡ 'ਚ ਸੀਐਸਆਰ ਦਾ ਪੈਸਾ ਕਿਉਂ ਇਸਤੇਮਾਲ ਕੀਤਾ ਜਾ ਰਿਹਾ ਹੈ।