ਰਵਨੀਤ ਬਿੱਟੂ ਨੇ ਤਾਈ ਦੀਆਂ ਅਸਥੀਆਂ ਨੂੰ ਕੀਰਤਪੁਰ ਸਾਹਿਬ 'ਚ ਕੀਤਾ ਜਲ ਪ੍ਰਵਾਹ - ਸ੍ਰੀ ਅੰਨਦਪੁਰ ਸਾਹਿਬ
ਸ੍ਰੀ ਅੰਨਦਪੁਰ ਸਾਹਿਬ: ਸਾਂਸਦ ਰਵਨੀਤ ਬਿੱਟੂ ਨੇ ਆਪਣੀ ਤਾਈ ਦਵਿੰਦਰ ਕੌਰ ਦੀਆਂ ਅਸਥੀਆਂ ਨੂੰ ਕੀਰਤਪੁਰ ਸਾਹਿਬ ਵਿੱਚ ਜਲ ਪ੍ਰਵਾਹ ਕੀਤਾ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੇ ਰਿਸ਼ਤੇਦਾਰ ਵੀ ਮੌਜੂਦ ਸਨ। ਬਿੱਟੂ ਨੇ ਅਸਥੀਆਂ ਨੂੰ ਜਲ ਪ੍ਰਵਾਹ ਕਰਨ ਤੋਂ ਬਾਅਦ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਿਆ ਤੇ ਗੁਰੂ ਮਹਾਰਾਜ ਦੇ ਚਰਨਾ ਅੱਗੇ ਅਰਦਾਸ ਕੀਤੀ।