ਰਵਨੀਤ ਬਿੱਟੂ ਨੇ ਮਿਲਾਈ ਜਾਖੜ ਦੀ ਹਾਂ 'ਚ ਹਾਂ - tharmal plant
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵਲੋਂ ਪੰਜਾਬ ਵਿੱਚ ਚੱਲ ਰਹੇ ਨਿੱਜੀ ਥਰਨਮਲ ਪਲਾਂਟਾਂ ਨੂੰ ਦੋ ਸਾਲ ਲਈ ਬੰਦ ਕਰਨ ਦੇ ਦਿੱਤਾ ਬਿਆਨ ਤੂਲ ਫੜ੍ਹ ਚੁੱਕਿਆ ਹੈ।ਤਮਾਮ ਕਾਂਗਰਸੀ ਵਿਧਾਇਕ , ਲੋਕ ਸਭਾ ਮੈਂਬਰ ਅਤੇ ਆਗੂ ਸੁਨੀਲ ਜਾਖੜ ਦੀ ਹਮਾਇਤ ਵਿੱਚ ਆ ਚੁੱਕੇ ਹਨ।ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਵੀ ਜਾਖੜ ਦੀ ਹਾਂ 'ਚ ਹਾਂ ਮਿਲਾਉਂਦੇ ਹੋਏ ਕਿਹਾ ਕਿ ਜਾਖੜ ਨੇ ਜੋ ਕਿਹਾ ਪੰਜਾਬ ਸਰਕਾਰ ਨੂੰ ਉਸ 'ਤੇ ਅਮਲ ਕਰਦੇ ਹੋਏ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਇਨ੍ਹਾਂ ਥਰਮਲ ਪਲਾਂਟਾਂ ਨੂੰ ਫੋਰਨ ਬੰਦ ਕਰਨਾ ਚਾਹੀਦਾ ਹੈ।