ਪੰਜਾਬ ਬੰਦ ਦੇ ਸੱਦੇ 'ਤੇ ਬਠਿੰਡਾ 'ਚ ਰਵਿਦਾਸ ਭਾਈਚਾਰੇ ਨੇ ਚੱਕਾ ਜਾਮ ਕਰਕੇ ਕੀਤਾ ਪ੍ਰਦਰਸ਼ਨ - bathinda
ਬੀਤੇ ਦਿਨੀਂ ਦਿੱਲੀ ਦੇ ਤੁਗਲਕਾਬਾਦ 'ਚ ਗੁਰੂ ਰਵਿਦਾਸ ਜੀ ਦਾ ਮੰਦਿਰ ਤੋੜਨ ਦੇ ਵਿਰੋਧ ਵਿੱਚ ਰਵਿਦਾਸ ਭਾਈਚਾਰੇ ਨੇ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ। ਇਸ ਤਹਿਤ ਬਠਿੰਡਾ ਵਿੱਚ ਵੀਰਵਾਰ ਨੂੰ ਰਵਿਦਾਸ ਭਾਈਚਾਰੇ ਨੇ ਮੰਦਿਰ ਤੋੜਨ ਦੇ ਰੋਸ ਵਜੋਂ ਬੱਸ ਸਟੈਂਡ ਦੇ ਸਾਹਮਣੇ ਮੇਨ ਹਾਈਵੇ 'ਤੇ ਧਰਨਾ ਲਾਇਆ। ਇਸ ਦੇ ਨਾਲ ਹੀ ਬੱਸ ਸਟੈਂਡ ਤੋਂ ਬਾਹਰ ਆਉਣ ਵਾਲੀਆਂ ਬੱਸਾਂ ਨੂੰ ਅੰਦਰ ਵਾਪਸ ਮੋੜ ਦਿੱਤਾ।