ਮਾਨਸਾ ਵਿਖੇ ਸਾੜੇ ਜਾਣਗੇ ਰਾਵਣ ਅਤੇ ਮੇਘਨਾਥ ਦੇ ਪੁਤਲੇ - ਮਾਨਸਾ ਵਿਖੇ ਸਾੜੇ ਜਾਣਗੇ ਰਾਵਣ ਅਤੇ ਮੇਘਨਾਥ ਦੇ ਪੁਤਲੇ
ਦੁਸਹਿਰੇ ਦਾ ਤਿਉਹਾਰ ਮਾਨਸਾ ਵਿੱਚ ਮੰਗਲਵਾਰ ਨੂੰ ਦੇਸ਼ ਭਰ ਦੀ ਤਰ੍ਹਾਂ ਧੂਮਧਾਮ ਨਾਲ ਮਨਾਇਆ ਜਾਵੇਗਾ ਜਿਸ ਦੇ ਲਈ ਕਾਰੀਗਰਾਂ ਵੱਲੋਂ ਰਾਵਣ ਅਤੇ ਮੇਘਨਾਥ ਦੇ ਪੁਤਲੇ ਬਣਾਏ ਜਾ ਰਹੇ ਹਨ। ਦੱਸ ਦਈਏ ਕਿ ਦੁਸਹਿਰੇ ਦਾ ਤਿਓਹਾਰ ਇਸ ਹਰ ਵਾਰ ਦੀ ਤਰ੍ਹਾਂ ਨਵੀਂ ਅਨਾਜ ਮੰਡੀ ਵਿਖੇ ਮਨਾਇਆ ਜਾਵੇਗਾ ਜਿਥੇ ਰਾਵਣ ਅਤੇ ਮੇਘਨਾਥ ਦੇ ਪੁਤਲੇ ਸਾੜੇ ਜਾਣਗੇ। ਬੁਰਾਈ ਤੇ ਚੰਗਿਆਈ ਦੀ ਜਿੱਤ ਦੇ ਰੂਪ ਵਿੱਚ ਮਨਾਇਆ ਜਾਂਦਾ ਦੁਸਹਿਰਾ ਹਿੰਦੂਆਂ ਦੇ ਲਈ ਹੀ ਨਹੀਂ ਬਲਕਿ ਵੱਖ-ਵੱਖ ਧਰਮਾਂ ਦੇ ਲਈ ਵੀ ਖਿੱਚ ਦਾ ਕੇਂਦਰ ਰਹਿੰਦਾ ਹੈ। ਮਾਨਸਾ ਵਿਖੇ ਨਵੀਂ ਦੁਸਹਿਰਾ ਕਮੇਟੀ ਵਿਖੇ ਪੁਤਲੇ ਬਣਾ ਰਹੇ ਸਨੀ ਸਿੰਘ ਨੇ ਦੱਸਿਆ ਕਿ ਪੁਤਲੇ ਬਣਾਉਣ ਦਾ ਇਹ ਕੰਮ ਪੀੜ੍ਹੀ ਦਰ ਪੀੜ੍ਹੀ ਚੱਲ ਰਿਹਾ ਹੈ ਅਤੇ ਉਹ ਵੀ ਪਿਛਲੇ ਦਸ ਸਾਲ ਤੋਂ ਪੁਤਲੇ ਬਣਾਉਣ ਦਾ ਕੰਮ ਕਰ ਰਹੇ ਹਨ ਉਨ੍ਹਾਂ ਦੱਸਿਆ ਕਿ ਦੋਨੇ ਪੁਤਲਿਆਂ ਦਾ ਨਿਰਮਾਣ ਆਖਰੀ ਚਰਨ ਵਿੱਚ ਹੈ ਅਤੇ ਕੱਲ੍ਹ ਇਨ੍ਹਾਂ ਨੂੰ ਦੁਸਹਿਰੇ ਮੌਕੇ ਨਵੀਂ ਅਨਾਜ ਮੰਡੀ ਵਿਖੇ ਲਗਾਏ ਜਾਣਗੇ ਜਿੱਥੇ ਕਿ ਰਾਵਣ ਅਤੇ ਮੇਘਨਾਥ ਦਾ ਦਹਿਨ ਕੀਤਾ ਜਾਵੇਗਾ ਕਾਰੀਗਰ ਸਨੀ ਨੇ ਦੱਸਿਆ ਕਿ ਪਿਛਲੇ ਸਾਲ ਅੰਮ੍ਰਿਤਸਰ ਵਿਖੇ ਹੋਏ ਹਾਦਸੇ ਦੇ ਕਾਰਨ ਇਸ ਸਾਲ ਪੰਜਾਬ ਵਿੱਚ ਕਈ ਜਗ੍ਹਾ ਤੇ ਦੁਸਹਿਰਾ ਨਹੀਂ ਮਨਾਇਆ ਜਾ ਰਿਹਾ ਜਿਸ ਕਾਰਨ ਪੁਤਲਿਆਂ ਦਾ ਕੰਮ ਘੱਟ ਹੀ ਆਇਆ ਹੈ।