ਸਮਾਜ ਸੇਵੀਆਂ ਨੇ ਜ਼ਰੂਰਤਮੰਦਾਂ ਦੀ ਪੈਸੇ ਦੇ ਕੇ ਕੀਤੀ ਆਰਥਿਕ ਮਦਦ - ਹੁਸ਼ਿਆਰਪੁਰ ਤੋਂ ਖ਼ਬਰ
ਹੁਸ਼ਿਆਰਪੁਰ: ਕੋਰੋਨਾ ਵਾਇਰਸ ਨਾਲ ਹੁਸ਼ਿਆਰਪੁਰ ਵਿੱਚ ਸਮਾਜ ਸੇਵੀਆਂ ਵੱਲੋਂ ਪੀੜ੍ਹਤਾਂ ਤੇ ਜ਼ਰੂਰਮੰਦ ਪਰਿਵਾਰਾਂ ਨੂੰ ਰਾਸ਼ਨ ਦੇ ਨਾਲ-ਨਾਲ ਪੈਸੇ ਵੀ ਵੰਡੇ ਗਏ। ਕੋਰੋਨਾ ਵਾਇਰਸ ਨਾਲ ਪੀੜਤ ਜ਼ਰੂਰਤੰਮਦ 100 ਪਰਿਵਾਰ ਨੂੰ ਆਰਥਿਕ ਸਹਾਇਤਾ 1 ਲੱਖ 50 ਹਜ਼ਾਰ ਦੀ ਰਾਸ਼ੀ ਦਿੱਤੀ। ਇਸ ਸਬੰਧ ਵਿੱਚ ਸਾਬਕਾ ਕਾਂਗਰਸੀ ਵਿਧਾਇਕ ਲਵ ਕੁਮਾਰ ਗੋਲਡੀ ਨੇ ਕਿਹਾ ਕਿ ਉਹ ਲੋਕਾਂ ਦੀ ਮਦਦ ਕਰਨ ਵਾਲੇ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ।