ਗੁਆਂਢੀ ਨੇ ਕੀਤਾ ਕਾਰਾ, ਪੀੜਤ ਪਰਿਵਾਰ ਨੇ ਕੀਤੀ ਇਹ ਮੰਗ - ਨਾਬਾਲਿਗ ਲੜਕੀਆਂ
ਫਿਰੋਜ਼ਪੁਰ: ਨਾਬਾਲਿਗ ਲੜਕੀਆਂ ਨਾਲ ਕਈ ਮਾਮਲੇ ਬਲਾਤਕਾਰ ਦੇ ਵੇਖਣ ‘ਤੇ ਸੁਣਨ ਨੂੰ ਮਿਲਦੇ ਹਨ, ਪਰ ਕਾਨੂੰਨ ਤੋਂ ਬੇਖੌਫ਼ ਵਿਅਕਤੀ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦਿੰਦੇ ਰਹਿੰਦੇ ਹਨ। ਇਸੇ ਤਰ੍ਹਾਂ ਦਾ ਮਾਮਲਾ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਜ਼ੀਰਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਗੁਆਂਢੀ ਵਿੱਚ ਰਹਿੰਦੇ ਵਿਅਕਤੀ ਵੱਲੋਂ ਇੱਕ ਕੁੜੀ ਨਾਲ ਜਬਰ-ਜਨਾਹ ਕੀਤਾ ਗਿਆ ਹੈ। ਪੀੜਤ ਦੀ ਮਾਂ ਨੇ ਦੱਸਿਆ, ਕਿ ਜਦੋਂ ਇਸ ਘਟਨਾ ਦੀ ਜਾਣਕਾਰੀ ਮਿਲੀ, ਤਾਂ ਉਸ ਨੇ ਤੁਰੰਤ ਮੁਲਜ਼ਮ ਦੇ ਘਰ ਤੋਂ ਆਪਣੀ ਬੇਟੀ ਨੂੰ ਕੱਢਿਆ ਤੇ ਸਰਕਾਰੀ ਹਸਪਤਾਲ ਵਿੱਚ ਦਾ ਮੈਡੀਕਲ ਕਰਵਾਇਆ, ਜਿੱਥੇ ਉਸ ਨਾਲ ਇਸ ਕੁਰਕਰਮ ਦਾ ਖੁਲਾਸਾ ਹੋਇਆ।