ਰਣਜੀਤ ਸਿੰਘ ਨੂੰ 5 ਮੈਂਬਰ ਕਮੇਟੀ ਨਾਲ ਬੈਠ ਕੇ ਮਸਲੇ ਦਾ ਹੱਲ ਕੱਢ ਲੈਣਾ ਚਾਹੀਦਾ ਹੈ - ਲੌਂਗੋਵਾਲ - sgpc
ਸੰਗਰੂਰ: ਵੱਖ-ਵੱਖ ਸਿੱਖ ਜਥੇਬੰਦੀਆਂ ਤੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵਿਚਕਾਰ ਚੱਲ ਰਹੇ ਵਿਵਾਦ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਨੇ ਆਪਣੀ ਪ੍ਰਤੀਕਿਰਿਆ ਜਾਹਿਰ ਕੀਤੀ ਹੈ।ਸੰਗਰੂਰ ਦੇ ਪਿੰਡ ਦਿੜ੍ਹਬਾ ਵਿਖੇ ਐੱਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਰਣਜੀਤ ਸਿੰਘ ਦਾ ਮਾਮਲਾ ਅਕਾਲ ਤਖ਼ਤ ਵਿਖੇ ਗਿਆ ਹੋਇਆ ਹੈ ਅਤੇ ਇਸ ਦੇ ਨਾਲ ਹੀ ਪੰਜ ਮੈਂਬਰੀ ਕਮੇਟੀ ਵੀ ਬਣਾਈ ਗਈ ਹੈ ਤਾਂ ਕਿ ਮਸਲੇ ਦਾ ਹੱਲ ਹੋ ਸਕੇ ਪਰ ਰਣਜੀਤ ਸਿੰਘ ਹੁਣ ਤੱਕ ਕਮੇਟੀ ਦੇ ਸਾਹਮਣੇ ਪੇਸ਼ ਨਹੀਂ ਹੋਏ।ਇਸੇ ਕਰਕਰੇ ਉਨ੍ਹਾਂ ਨੂੰ ਇੱਕ ਮਹੀਨਾ ਸਮਾਂ ਹੋਰ ਦਿੱਤਾ ਗਿਆ ਹੈ ਤਾਂ ਕਿ ਉਹ ਮਸਲੇ ਦਾ ਹੱਲ ਨਿਕਲ ਸਕੇ ਅਤੇ ਗੱਲਬਾਤ ਜ਼ਰੀਏ ਇਹ ਮਸਲਾ ਖ਼ਤਮ ਹੋ ਸਕੇ। . ਰਣਜੀਤ ਸਿੰਘ ਨੇ ਆਰੋਪ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਉੱਤੇ ਦਬਾਅ ਪਾਇਆ ਜਾਏਗਾ ਇਸ ਕਰਕੇ ਉਹ ਇਸ ਗੱਲਬਾਤ ਦੇ ਵਿੱਚ ਨਹੀਂ ਆਉਣਾ ਚਾਹੁੰਦੇ ਜਿਸ ਤੇ ਲੌਂਗੋਵਾਲ ਨੇ ਕਿਹਾ ਕਿ ਦਬਾਅ ਤਾਂ ਉਦੋਂ ਪਾਇਆ ਜਾਏਗਾ ਜੇਕਰ ਉਹ ਅਕਾਲ ਤਖ਼ਤ ਵਿਖੇ ਆਉਣ ਅਸੀਂ ਤਾਂ ਚਾਹੁੰਦੇ ਹਾਂ ਕਿ ਜਿੱਥੇ ਉਹ ਚਾਹੁੰਦੇ ਹਨ ਉੱਥੇ ਕਮੇਟੀ ਆ ਕੇ ਉਨ੍ਹਾਂ ਨਾਲ ਗੱਲ ਕਰੇਗੀ ਅਤੇ ਇਸ ਮਸਲੇ ਦਾ ਹੱਲ ਕੱਢੇਗੀ ਇਸਦੇ ਨਾਲ ਹੀ ਲੌਂਗੋਵਾਲ ਨੇ ਕਿਹਾ ਕਿ ਰਣਜੀਤ ਸਿੰਘ ਨੂੰ ਨਸੀਹਤ ਹੈ ਕਿ ਆਪਣਾ ਹੰਕਾਰ ਛੱਡੇ ਅਤੇ ਵਿਦਵਾਨਾਂ ਦੀ ਗੱਲ ਸੁਣੇ ।