'ਅਮਿਤਾਭ ਬੱਚਨ ਤੋਂ ਮਦਦ ਲੈਣ ਨਾਲ ਅਕਾਲੀ ਦਲ ਅਸਲ ਚਿਹਰਾ ਆਇਆ ਸਾਹਮਣੇ' - ਪੰਥਕ ਅਕਾਲੀ ਲਹਿਰ ਦੀ ਇੱਕ ਵਿਸ਼ੇਸ਼ ਮੀਟਿੰਗ
ਸ੍ਰੀ ਫਤਿਹਗੜ੍ਹ ਸਾਹਿਬ: ਜ਼ਿਲ੍ਹੇ ’ਚ ਪੰਥਕ ਅਕਾਲੀ ਲਹਿਰ ਦੀ ਇੱਕ ਵਿਸ਼ੇਸ਼ ਮੀਟਿੰਗ ਐੱਸਜੀਪੀਸੀ ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਕੀਤੀ ਗਈ। ਮੀਟਿੰਗ ’ਚ ਪੰਥਕ ਅਕਾਲੀ ਲਹਿਰ ਦੇ ਸਰਪ੍ਰਸਤ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਜਥੇਦਾਰ ਭਾਈ ਰਣਜੀਤ ਸਿੰਘ ਨੇ ਅਕਾਲੀ ਦਲ ਬਾਦਲ ਵੱਲੋਂ ਚੋਣਾਂ ਦੌਰਾਨ ਹਮੇਸ਼ਾਂ ਹੀ 1984 ਸਿੱਖ ਕਤਲੇਆਮ ਦੀਆਂ ਗੱਲਾਂ ਕਰ ਕੇ ਪੰਥ ਦੇ ਹਿਤੈਸ਼ੀ ਹੋਣ ਦੀ ਗੱਲ ਕਹਿ ਕੇ ਵੋਟਾਂ ਮੰਗੀਆਂ ਜਾਂਦੀਆਂ ਹਨ। ਹੁਣ ਜਦੋਂ ਡੀਐਸਜੀਐਮਸੀ ਵੱਲੋਂ ਬਣਾਏ ਗਏ ਕੋਰੋਨਾ ਸੈਂਟਰ ਲਈ 1984 ਸਿੱਖ ਕਤਲੇਆਮ ਦੌਰਾਨ ਸਿੱਖਾਂ ਬਾਰੇ ਮਾੜੇ ਪ੍ਰਚਾਰ ਕਰਨ ਵਾਲੇ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਤੋਂ ਦੋ ਕਰੋੜ ਦੀ ਮਦਦ ਲੈਣ ’ਤੇ ਬਾਦਲ ਪਰਿਵਾਰ ਵੱਲੋਂ ਅਮਿਤਾਭ ਬੱਚਨ ਦੀ ਪ੍ਰਸ਼ਸਾ ਕਰਨ ਨਾਲ ਅਕਾਲੀ ਦਲ ਦਾ ਘਿਨਾਉਣਾ ਚਿਹਰਾ ਸਿੱਖ ਸੰਗਤਾਂ ਦੇ ਸਾਹਮਣੇ ਆ ਗਿਆ ਹੈ ਤੇ ਇਹ ਮਦਦ ਲੈਣ ਨਾਲ ਸਿੱਖਾਂ ਦੇ ਜ਼ਖ਼ਮ ਵੀ ਹਰੇ ਹੋ ਗਏ ਹਨ।