ਢੱਡਰੀਆਵਾਲੇ ਨੇ ਛੱਡੇ ਦੀਵਾਨ, ਜਥੇਦਾਰ ਅਤੇ ਅਜਨਾਲਾ ਨੂੰ ਲਾਈਵ ਬਹਿਸ ਦਾ ਦਿੱਤਾ ਸੱਦਾ - Ranjit singh dhadrianwala speech
ਰਣਜੀਤ ਸਿੰਘ ਢੱਡਰੀਆਵਾਲੇ ਅਤੇ ਅਕਾਲ ਤਖ਼ਤ ਦੇ ਜਥੇਦਾਰ ਦਾ ਵਿਵਾਦ ਕਿਸੇ ਤੋਂ ਲੁਕਿਆ ਨਹੀਂ ਹੈ। ਇਸ ਵਿਵਾਦ ਸਬੰਧੀ ਢੱਡਰੀਆਵਾਲੇ ਨੇ ਆਪਣੇ ਯੂਟਿਊਬ ਚੈਨਲ 'ਤੇ ਇੱਕ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਉਹ ਹੁਣ ਤੋਂ ਦੀਵਾਨ ਨਹੀਂ ਕਰਨਗੇ। ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਅਤੇ ਅਮਰੀਕ ਸਿੰਘ ਅਜਨਾਲਾ ਨੂੰ ਕਿਸੇ ਵੀ ਚੈਨਲ 'ਤੇ ਇੱਕ ਘੰਟੇ ਲਈ ਲਾਈਵ ਸੰਵਾਦ ਕਰਨ ਦਾ ਸੱਦਾ ਦਿੱਤਾ ਹੈ।