ਲਓ ਹੁਣ SGPC ਪ੍ਰਧਾਨ ਨੇ ਵੀ ਟੇਕਿਆ ਮੱਥਾ ! - ਨਕਸ਼ਾ ਨਵੀਸ
ਅੰਮ੍ਰਿਤਸਰ: ਸੱਚਖੰਡ ਸ੍ਰੀ ਦਰਬਾਰ ਸਾਹਿਬ ਪਰਿਕਰਮਾ 'ਚ ਬਣੇ ਜੱਸਾ ਸਿੰਘ ਰਾਮਗੜ੍ਹੀਆ ਬੁੰਗੇ ਦਾ ਸੁੰਦਰੀਕਰਨ ਕੀਤਾ ਜਾ ਰਿਹੈ। ਐੱਸਜੀਪੀਸੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਬੁੰਗਾ ਸਾਹਿਬ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਜੱਸਾ ਸਿੰਘ ਰਾਮਗੜ੍ਹੀਆ ਬੁੰਗਾ ਜਿੱਥੇ 12 ਮਿਸਲਾਂ ਦੇ ਮੁਖੀ ਇਥੇ ਬੈਠਦੇ ਸਨ ਇਸ ਬੁੰਗੇ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ ਜਿਸ ਲਈ ਕਈ ਨਕਸ਼ਾ ਨਵੀਸ ਆ ਕੇ ਜਾਇਜ਼ਾ ਲੈਣ ਆ ਰਹੇ ਹਨ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਇਸ ਨਾਲ ਕੋਈ ਛੇੜਛਾੜ ਹੋਵੇ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਬੁੰਗਾ ਸਾਹਿਬ ਦਾ ਇਤਿਹਾਸ ਸਿੱਖ ਕੌਮ ਨੂੰ ਪੂਰੀ ਤਰ੍ਹਾਂ ਨਹੀਂ ਪਤਾ। ਹੁਣ ਜੱਸਾ ਸਿੰਘ ਰਾਮਗੜ੍ਹੀਆ ਬੁੰਗਾ ਦਾ ਇਤਿਹਾਸ ਵੀ ਇੱਥੇ ਲਿਖਿਆ ਜਾਏਗਾ ਤਾਂ ਜੋ ਸ਼ਰਧਾਲੂ ਇਸ ਦਾ ਇਤਿਹਾਸ ਵੀ ਚੰਗੀ ਤਰ੍ਹਾਂ ਜਾਣ ਸਕਣ।