ਰੋਜ਼ੇ ਹੋਣ ਦੇ ਬਾਵਜੂਦ ਮੁਸਲਿਮ ਭਾਈਚਾਰੇ 'ਚ ਵੋਟਾਂ ਨੂੰ ਲੈ ਕੇ ਉਤਸ਼ਾਹ
ਸੂਬੇ ਅੰਦਰ ਵੋਟਾਂ ਪੈ ਰਹੀਆਂ ਹਨ, ਜੇਕਰ ਗੱਲ ਕਰੀਏ ਬਹੁ-ਮੁਸਲਿਮ ਆਬਾਦੀ ਵਾਲੇ ਸ਼ਹਿਰ ਮਲੇਰਕੋਟਲਾ ਦੀ, ਤਾਂ ਮਨਿਆ ਜਾ ਰਿਹਾ ਸੀ ਕਿ ਰਮਜ਼ਾਨ ਦੇ ਮਹੀਨੇ ਵੋਟਾਂ 'ਤੇ ਅਸਰ ਪਵੇਗਾ, ਪਰ ਜ਼ਮੀਨੀ ਪੱਧਰ 'ਤੇ ਈਟੀਵੀ ਭਾਰਤ ਨੇ ਪੜਚੋਲ ਕੀਤੀ ਤਾਂ ਅਜਿਹਾ ਬਿਲਕੁਲ ਵੀ ਨਹੀਂ ਹੈ, ਬਲਕਿ ਮੁਸਲਿਮ ਰੋਜ਼ੇ ਹੋਣ ਦੇ ਬਾਵਜੂਦ ਆਪਣੇ ਜ਼ਮੁਹਰੀ ਹੱਕ ਦਾ ਇਸਤੇਮਾਲ ਵੱਧ ਚੜ ਕੇ ਕਰ ਰਹੇ ਹਨ। ਇਸ ਮੌਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਰਮਜ਼ਾਨ ਦੇ ਮਹੀਨੇ ਜਿੱਥੇ ਰੋਜ਼ੇ ਰੱਖਣੇ ਜ਼ਰੂਰੀ ਹਨ ਉੱਥੇ ਹੀ ਵੋਟਾਂ ਪਾਉਣਿਆ ਵੀ ਉਣਾ ਦਾ ਹੱਕ ਅਤੇ ਫ਼ਰਜ਼ ਹੈ ਜੋ ਉਹ ਪੂਰਾ ਕਰ ਰਹੇ ਹਨ।