ਰਾਮ ਰਹੀਮ ਆਵੇਗਾ ਜੇਲ੍ਹ ਤੋਂ ਬਾਹਰ! - punjab news
ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਵਲੋਂ ਮੰਗੀ ਪੈਰੋਲ ਖੇਤੀ ਸੰਭਾਲਣ ਦੀ ਆੜ 'ਚ ਸਿਆਸੀ ਵੋਟਾਂ ਦੀ ਖੇਤੀ ਨਜ਼ਰ ਆ ਰਹੀ ਹੈ। ਇਸ ਦੇ ਚਲਦਿਆਂ ਹਰਿਆਣਾ 'ਚ ਚੋਣਾਂ ਤੋਂ ਪਹਿਲਾਂ ਹੀ ਸਿਆਸਤ ਗਰਮ ਹੋ ਗਈ ਹੈ। ਸੀਐਮ ਖੱਟਰ ਤੋਂ ਲੈ ਕੇ ਸਰਕਾਰ ਦੇ ਕਈ ਮੰਤਰੀ ਵੀ ਰਾਮ ਰਹੀਮ ਨੂੰ ਪੈਰੋਲ ਦੇਣ ਦੀ ਵਕਾਲਤ ਕਰ ਰਹੇ ਹਨ। ਇਸ 'ਤੇ ਸਵਾਲ ਖੜੇ ਹੋ ਰਹੇ ਹਨ ਕਿ ਕੀ ਖੱਟਰ ਸਰਕਾਰ ਚੋਣਾਂ ਲਈ ਰਾਮ ਰਹੀਮ ਨੂੰ ਪੈਰੋਲ ਦੇਣਾ ਚਾਹੁੰਦੀ ?