ਰਾਮ ਲੀਲਾ ਲਈ ਮੰਚ ਲੱਗਣੇ ਸ਼ੁਰੂ - ਰਾਮ ਲੀਲਾ ਜਲੰਧਰ
ਜਲੰਧਰ: ਜਿੱਥੇ ਸਰਕਾਰ ਹੌਲੀ-ਹੌਲੀ ਹਰ ਇੱਕ ਅਦਾਰੇ ਨੂੰ ਖੋਲ੍ਹ ਰਹੀ ਹੈ। ਉੱਥੇ ਹੀ ਰਾਮ ਲੀਲਾ ਕਰਨ ਵਾਲਿਆਂ ਨੂੰ ਵੀ ਸਰਕਾਰ ਨੇ ਪ੍ਰਵਾਨਗੀ ਦੇ ਦਿੱਤੀ ਹੈ। ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਰਾਮ ਲੀਲਾ ਦੇ ਮੰਚ ਲਗਾ ਸਕਦੇ ਹਨ। ਜਿਸ ਦੇ ਚੱਲਦੇ ਜਲੰਧਰ ਦੇ ਮਾਡਲ ਹਾਊਸ ਦੁਸਹਿਰਾ ਗਰਾਊਂਡ ਵਿੱਚ ਰਾਮ ਲੀਲਾ ਦਾ ਮੰਚ ਲੱਗਣਾ ਸ਼ੁਰੂ ਹੋ ਗਿਆ ਹੈ ਅਤੇ ਰਾਮ ਲੀਲਾ ਕੱਲ੍ਹ ਯਾਨਿ ਸ਼ਨਿੱਚਰਵਾਰ ਤੋਂ ਸ਼ੁਰੂ ਹੋ ਜਾਵੇਗੀ। ਪ੍ਰਵਾਨਗੀ ਮਿਲਣ 'ਤੇ ਕਲਾਕਾਰਾਂ ਅਤੇ ਸ਼ਿਵ ਰਾਮ ਕਲਾ ਦੇ ਮੈਂਬਰਾਂ ਨੇ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਸਰਕਾਰ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਰਾਮ ਲੀਲਾ ਕੀਤਾ ਜਾਵੇਗੀ।