ਜੈਤੋ 'ਚ ਬਾਲ ਮਜ਼ਦੂਰੀ ਅਤੇ ਬਾਲ ਵਿਵਾਹ ਨੂੰ ਰੋਕਣ ਲਈ ਕੱਢੀ ਰੈਲੀ
ਫ਼ਰੀਦਕੋਟ: ਜੈਤੋ 'ਚ ਬਾਲ ਮਜ਼ਦੂਰੀ ਅਤੇ ਬਾਲ ਵਿਆਹ ਨੂੰ ਰੋਕਣ ਲਈ ਕੱਢੀ ਰੈਲੀ ਗਈ। ਇਸ ਰੈਲੀ ਵਿਚ ਮਹਿਲਾ ਬਾਲ ਵਿਕਾਸ ਵਿਭਾਗ, ਸਮੂਹ ਆਂਗਨਵਾੜੀ ਵਰਕਰਾਂ ਅਤੇ ਸੁਪਰਵਾਇਜ਼ਰ ਅਤੇ ਚਾਈਲਡ ਲਾਈਨ ਦੇ ਦੁਆਰਾ ਸਾਂਝੇ ਤੌਰ ਤੇ ਭਾਗ ਲਿਆ ਗਿਆ। ਇਸ ਮੌਕੇ ਤੇ ਰੈਲੀ ਨੂੰ ਡਾਕਟਰ ਮਨਦੀਪ ਕੌਰ ਐਸ. ਡੀ. ਐਮ ਜੈਤੋ ਦੁਆਰਾ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਰੈਲੀ ਵੱਲੋਂ ਸ਼ਹਿਰ ਦੇ ਲੋਕਾਂ ਨੂੰ ਬਾਲ ਮਜ਼ਦੂਰੀ ਅਤੇ ਬਾਲ ਵਿਆਹ ਰੋਕਣ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਤੇ ਵਲਡ ਵਿਜਨ ਫ਼ਰੀਦਕੋਟ ਦੇ ਕੋਡੀਨੇਟਰ ਅਤੇ ਅਲੱਗ-ਅਲੱਗ ਵਿਭਾਗ ਦੇ ਅਧਿਕਾਰੀਆਂ ਨੇ ਹਿੱਸਾ ਲਿਆ। ਇਸ ਮੌਕੇ ਤੇ ਅਧਿਕਾਰੀਆਂ ਨੇ ਕਿਹਾ ਕਿ ਬੱਚਿਆਂ ਖਿਲਾਫ਼ ਹੋਣ ਵਾਲੇ ਹਰੇਕ ਕ੍ਰਾਈਮ ਨੂੰ ਰੋਕਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਇਸ ਤੋਂ ਇਲਾਵਾ ਲਗਾਤਾਰ ਬਾਲ ਵਿਆਹ ਅਤੇ ਬਾਲ ਅਧਿਕਾਰ ਤੇ ਬੋਲ ਕੇ ਲੋਕਾਂ ਤੱਕ ਸੰਦੇਸ਼ ਪਹੁੰਚਾਇਆ ਗਿਆ।