ਛਪਾਰ ਮੇਲੇ ਦੌਰਾਨ ਕਾਂਗਰਸ ਨੇ ਅਕਾਲੀ ਦਲ ਉੱਤੇ ਕੀਤੇ ਤਿੱਖੇ ਵਾਰ
ਛਪਾਰ ਮੇਲੇ 'ਚ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਸਿਆਸੀ ਕਾਨਫ਼ਰੰਸਾਂ ਕੀਤੀਆਂ ਗਈਆਂ। ਇਸ ਮੌਕੇ ਕਾਂਗਰਸ ਨੇ ਵੀ ਆਪਣੀ ਸਿਆਸੀ ਸਟੇਜ ਸਜਾ ਕੇ ਅਕਾਲੀ ਦਲ 'ਤੇ ਕਈ ਤਿੱਖੇ ਵਾਰ ਕੀਤੇ। ਸਾਂਸਦ ਰਵਨੀਤ ਬਿੱਟੂ ਅਤੇ ਕੈਬਿਨੇਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸ਼ਿਰਕਤ ਕੀਤੀ। ਬਲਬੀਰ ਸਿੱਧੂ ਨੇ ਕਿਹਾ ਕਿ ਕਾਂਗਰਸ ਜ਼ਿਮਣੀ ਚੋਣਾਂ ਨੂੰ ਲੈ ਕੇ ਪੂਰੀ ਤਰ੍ਹਾਂ ਤਿਆਰ ਹੈ ਅਤੇ ਉਹ ਦਾਖਾ ਸੀਟ ਤੋਂ ਜਿੱਤ ਹਾਸਲ ਕਰੇਗੀ। ਇਸ ਦੌਰਾਨ ਸਿੱਧੂ ਨੇ ਕੇਂਦਰ ਸਰਕਾਰ ਵੱਲੋਂ ਟ੍ਰੈਫਿਕ ਨਿਯਮਾਂ 'ਚ ਕੀਤੇ ਗਏ ਫ਼ੇਰ ਬਦਲ ਦੀ ਨਿਖੇਧੀ ਕੀਤੀ। ਦੂਜੇ ਪਾਸੇ ਰਵਨੀਤ ਬਿੱਟੂ ਨੇ ਛਪਾਰ ਮੇਲੇ ਵਿੱਚ ਲੋਕਾਂ ਦੀ ਘੱਟ ਰਹੀ ਗਿਣਤੀ 'ਤੇ ਦੁੱਖ ਜ਼ਾਹਿਰ ਕੀਤਾ ਹੈ। ਟ੍ਰੈਫ਼ਿਕ ਨਿਯਮਾਂ 'ਤੇ ਬਿੱਟੂ ਨੇ ਕਿਹਾ ਕਿ ਟ੍ਰੈਫ਼ਿਕ ਨਿਯਮਾਂ ਦੇ ਇਸ ਫੇਰ ਬਦਲ ਦਾ ਨੁਕਸਾਨ ਆਮ ਲੋਕਾਂ ਨੂੰ ਹੋਵੇਗਾ। ਇਸ ਨਾਲ ਲੋਕ ਟ੍ਰੈਫਿਕ ਦੀ ਪਾਲਣਾ ਤਾਂ ਕਰਨਗੇ ਪਰ ਜੁਰਮਾਨਾ ਵਧਾਉਣ ਕਰਕੇ ਲੋਕ ਪ੍ਰੇਸ਼ਾਨ ਹਨ। ਜ਼ਿਮਣੀ ਚੋਣ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਕਾਂਗਰਸ ਜੋ ਵੀ ਉਮੀਦਵਾਰ ਖੜ੍ਹਾ ਕਰੇਗੀ ਲੁਧਿਆਣਾ ਦੀ ਲੀਡਰਸ਼ਿਪ ਉਸ ਦਾ ਸਮਰਥਨ ਕਰੇਗੀ।